ਸ਼ਾਹਰੁਖ਼ ਖ਼ਾਨ ਕਰਨਗੇ ਸਾਊਥ ਫਿਲਮ ‘ਚ ਡੇਬਿਊ?

ਹਿੰਦੀ ਫਿਲਮਾਂ ਦੇ ਕਲਾਕਾਰ ਸਾਊਥ ਦੀਆਂ ਫਿਲਮਾਂ ਕਰਨ ‘ਚ ਦਿਲਚਸਪੀ ਵਿਖਾ ਰਹੇ ਹਨ। ਆਲੀਆ ਭੱਟ ‘ਬਾਹੁਬਲੀ’ ਫੇਮ ਰਾਜਾ ਮੌਲੀ ਨਾਲ ‘ਆਆਰਆਰ’ ਕਰ ਰਹੀ ਹੈ। ਅਮਿਤਾਭ ਬੱਚਨ ਵੀ ਸਾਊਥ ਐਕਟਰ ਐੱਸਜੇ ਸੂਰੀਆ ਤੇ ਰਮਈਆ ਕ੍ਰਿਸ਼ਨਨ ਨਾਲ ਤਾਮਿਲ ਫਿਲਮ ‘ਚ ਡੇਬਿਊ ਕਰ ਰਹੇ ਹਨ। ਸ਼ਰਧਾ ਕਪੂਰ ਵੀ ਅਦਾਕਾਰ ਪ੍ਰਭਾਸ ਨਾਲ ‘ਸਾਹੋ’ ਫਿਲਮ ਕਰ ਰਹੀ ਹੈ। ਖ਼ਬਰ ਹੈ ਕਿ ਸ਼ਾਹਰੁਖ਼ ਵੀ ਸਾਊਥ ਦੀਆਂ ਫਿਲਮਾਂ ‘ਚ ਡੇਬਿਊ ਕਰਨ ਜਾ ਰਹੇ ਹਨ। ਸੁਣਨ ‘ਚ ਆਇਆ ਹੈ ਕਿ ਸ਼ਾਹਰੁਖ਼ ਖ਼ਾਨ ਸਾਊਥ ਦੇ ਨਿਰਦੇਸ਼ਕ ਏਟਲੀ ਕੁਮਾਰ ਦੀ ਤਾਮਿਲ ਫਿਲਮ ‘ਥਾਲਾਪਥੀ 63’ ਵਿਚ ਇਕ ਅਹਿਮ ਰੋਲ ਕਰ ਸਕਦੇ ਹਨ। ਇਸ ਫਿਲਮ ‘ਚ ਸਾਊਥ ਦੇ ਐਕਟਰ ਵਿਜੇ ਤੇ ਨਯਨਤਾਰਾ ਹੋਣਗੇ। ਖ਼ਬਰ ਹੈ ਕਿ ਸ਼ਾਹਰੁਖ਼ ਇਸ ‘ਚ ਖ਼ਲਨਾਇਕ ਦੀ ਭੂਮਿਕਾ ਨਿਭਾਉਣਗੇ। ਫਿਲਮ ‘ਚ ਸ਼ਾਹਰੁਖ਼ ਦਾ ਕਿਰਦਾਰ ਸਿਰਫ਼ 15 ਮਿੰਟ ਦਾ ਹੋਵੇਗਾ ਜੋ ਫਿਲਮ ਦੇ ਅਖੀਰ ‘ਚ ਆਵੇਗਾ। ਇਸ ਲਈ ਸ਼ਾਹਰੁਖ਼ ਨੂੰ ਚਾਰ ਪੰਜ ਦਿਨਾਂ ਦੀ ਸ਼ੂਟਿੰਗ ਕਰਨੀ ਪਵੇਗੀ।

You May Also Like

Leave a Reply

Your email address will not be published. Required fields are marked *