ਸ਼ਿਲਪਾ ਨੂੰ ਯਾਦ ਹੈ ਰਵੀਨਾ ਨਾਲ ਉਹ ਪਹਿਲੀ ਮੁਲਾਕਾਤ…

ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ ਦਾ ਕਿਡਸ ਡਾਂਸ ਰਿਅਲਟੀ ਸ਼ੋਅ ‘ਸੁਪਰ ਡਾਂਸਰ ਚੈਪਟਰ 3’ ਵਿਚ ਇਸ ਹਫ਼ਤੇ ਜੱਜ ਅਨੁਰਾਗ ਬਸੂ ਦੀ ਥਾਂ ‘ਤੇ ਮਹਿਮਾਨ ਜੱਜ ਦੇ ਰੂਪ ‘ਚ ਰਵੀਨਾ ਟੰਡਨ ਨਜ਼ਰ ਆਵੇਗੀ। ਰਵੀਨਾ ਦੇ ਸ਼ੋਅ ‘ਚ ਆਉਣ ‘ਤੇ ਜੱਜ ਪੈਨਲ ‘ਚ ਸ਼ਾਮਲ ਸ਼ਿਲਪਾ ਸ਼ੈੱਟੀ ਕੁੰਦਰਾ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਸ਼ਿਲਪਾ ਨੇ ਦੱਸਿਆ, ‘ਮੈਂ ਰਵੀਨਾ ਨੂੰ ਪਹਿਲੀ ਵਾਰ ਆਪਣੀ ਫਿਲਮ ‘ਬਾਜ਼ੀਗਰ’ ਦੇ ਸੈੱਟ ‘ਤੇ ਵੇਖਿਆ ਸੀ, ਉਹ ਸ਼ਾਹਰੁਖ਼ ਖ਼ਾਨ ਨੂੰ ਮਿਲਣ ਆਈ ਸੀ। ਉਹ ਪਹਿਲਾਂ ਤੋਂ ਹੀ ਇਕ ਵੱਡੀ ਸਟਾਰ ਸੀ। ਮੈਂ ਉਨ੍ਹਾਂ ਦੀ ਸੁੰਦਰਤਾ ਤੋਂ ਮੰਤਰਮੁਗਧ ਸੀ, ਉਹ ਬੇਹੱਦ ਖ਼ੂਬਸੂਰਤ ਤੇ ਸਟਾਈਲਿਸ਼ ਲੱਗ ਰਹੀ ਸੀ। ਮੈਨੂੰ ਯਾਦ ਹੈ ਕਿ ਉਹ ਜਦੋਂ ਸੈੱਟ ‘ਤੇ ਆਈ ਤਾਂ ਉਹ ਇਕ ਪੀਲੇ ਰੰਗ ਦੀ ਸ਼ਰਟ, ਜੀਨਸ ਤੇ ਭੂਰੇ ਰੰਗ ਦੇ ਜੁੱਤੇ ਪਹਿਨੇ ਹੋਏ ਹਨ। ਰਵੀਨਾ ਵੱਡੀ ਸਟਾਰ ਹੋਣ ਦੇ ਬਾਵਜੂਦ ਮੇਰੇ ਨਾਲ ਬੇਹੱਦ ਨਿਮਰਤਾ ਨਾਲ ਪੇਸ਼ ਆਈ ਸੀ। ਉਹ ਨਾ ਸਿਰਫ਼ ਬਾਹਰੋਂ ਸੁੰਦਰ ਹੈ, ਬਲਕਿ ਦਿਲ ਤੋਂ ਵੀ ਸੁੰਦਰ ਹੈ।’ ਰਵੀਨਾ ਨੇ ਵੀ ਫਿਲਮ ਇੰਡਸਟਰੀ ‘ਚ 28 ਸਾਲ ਪੂਰੇ ਕਰ ਲਏ ਹਨ। ਸ਼ੋਅ ਦਾ ਇਹ ਐਪੀਸੋਡ ਸ਼ਨਿਚਰਵਾਰ ਤੇ ਐਤਵਾਰ ਨੂੰ ਪ੍ਰਸਾਰਿਤ ਹੋਵੇਗਾ।

You May Also Like

Leave a Reply

Your email address will not be published. Required fields are marked *