ਸਰਜਰੀ ਤੋਂ ਬਾਅਦ ਘਰ ਪਰਤੀ ਮੇਲਾਨੀਆ, ਖੁਸ਼ੀ ਦੇ ਮਾਰੇ ਟਰੰਪ ਨੇ ਕਰ ‘ਤਾ ਗਲਤ ਟਵੀਟ

ਵਾਸ਼ਿੰਗਟਨ— ਅਮਰੀਕੀ ਫਸਟ ਲੇਡੀ ਮੇਲਾਨੀਆ ਟਰੰਪ ਕਿਡਨੀ ਸਰਜਰੀ ਤੋਂ ਬਾਅਦ ਵਾਈਟ ਹਾਊਸ ਪਰਤ ਚੁੱਕੀ ਹੈ ਤੇ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ‘ਚ ਬਹੁਤ ਸੁਧਾਰ ਹੈ। ਆਪਣੇ ਟਵੀਟਾਂ ਦੇ ਕਾਰਨ ਅਕਸਰ ਸੁਰਖੀਆਂ ‘ਚ ਰਹਿਣ ਵਾਲੇ ਟਰੰਪ ਇਸ ਵਾਰ ਫਿਰ ਆਪਣੇ ਟਵੀਟ ‘ਚ ਮੇਲਾਨੀਆ ਦਾ ਨਾਂ ਗਲਤ ਲਿਖ ਬੈਠੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਵੀਟ ਡਿਲੀਟ ਕਰਨਾ ਪਿਆ। ਟਰੰਪ ਨੇ ਆਪਣੇ ਟਵੀਟ ‘ਚ ਮੇਲਾਨੀਆ ਦੀ ਥਾਂ ਮੇਲਾਨੀ ਲਿੱਖ ਦਿੱਤਾ। ਇਸ ਤੋਂ ਬਾਅਦ ਟਰੰਪ ਨੇ ਗਲਤ ਸਪੈਲਿੰਗ ਵਾਲੇ ਟਵੀਟ ਨੂੰ ਡਿਲੀਟ ਕਰਕੇ ਤੁਰੰਤ ਦੂਜਾ ਟਵੀਟ ਕੀਤਾ, ਜਿਸ ‘ਚ ਮੇਲਾਨੀਆ ਦਾ ਸਪੈਲਿੰਗ ਸਹੀ ਕੀਤੇ ਹੋਏ ਸਨ।

You May Also Like

Leave a Reply

Your email address will not be published. Required fields are marked *