ਸਰੀ ‘ਚ ਪੰਜਾਬੀ ਤਸਕਰ ਦੀ ਗੋਲੀ ਮਾਰ ਕੇ ਹੱਤਿਆ

ਸਰੀ — ਸਰੀ ਦੇ ਪ੍ਰਦੀਪ ਸਿੰਘ (22) ਦੀ ਮੰਗਲਵਾਰ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਪ੍ਰਦੀਪ ਸਿੰਘ ਦੇ ਗਿਰੋਹਾਂ ਨਾਲ ਰਿਸ਼ਤੇ ਸਨ ਅਤੇ ਗੋਲੀਬਾਰੀ ਦੀਆਂ ਕਈ ਵਾਰਦਾਤਾਂ ‘ਚ ਉਸ ਦੇ ਸ਼ਾਮਲ ਹੋਣ ਬਾਰੇ ਸ਼ੱਕ ਜਤਾਇਆ ਗਿਆ ਹੈ। ਮਾਰਚ 2015 ‘ਚ ਉਸ ਵੇਲੇ ਸਰੀ ਆਰ. ਸੀ. ਐੱਮ. ਪੀ. ਦੇ ਇੰਚਾਰਜ ਬਿਲ ਫੌਰਡੀ ਵੱਲੋਂ ਕੀਤੀ ਗਈ ਜਾਂਚ ਰਿਪੋਰਟ ‘ਚ ਗੋਲੀਬਾਰੀ ਦੀਆਂ ਘਟਨਾਵਾਂ ਲਈ ਪੰਜਾਬੀ ਮੂਲ ਦੇ 5 ਨੌਜਵਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਪ੍ਰਦੀਪ ਇਨ੍ਹਾਂ ‘ਚੋਂ ਇਕ ਸੀ।
ਹੋਰਨਾਂ ਨੌਜਵਾਨਾਂ ਦੀ ਪਛਾਣ ਡੈਲਟਾਂ ਦੇ ਪ੍ਰਦੀਪ ਬਰਾੜ, ਸਰੀ ਦੇ ਇੰਦਰਵੀਰ ਜੌਹਲ, ਸਰੀ ਦਾ ਅੰਮ੍ਰਿਤ ਕੁਲਾਰ ਅਤੇ ਸਰੀ ਦੇ ਸਾਮੇਹ ਮੁਹੰਮਦ ਵੱਜੋਂ ਕੀਤੀ ਗਈ ਹੈ। ਫੌਰਡੀ ਮੁਤਾਬਕ, ”ਗੋਲੀਬਾਰੀ ਦੀਆਂ 4 ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀ ਨਸ਼ਾ ਤਸਕਰੀ ਦੇ ਧੰਦੇ ‘ਚ ਸ਼ਾਮਲ ਸਨ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਹ ਗੱਲ ਯਕੀਨੀ ਤੌਰ ‘ਤੇ ਕਹੀ ਜਾ ਸਕਦੀ ਹੈ ਕਿ ਇਹਲ ਘਟਨਾਵਾਂ ਵੱਡੇ ਗਿਰੋਹਾਂ ਨਾਲ ਸਬੰਧਤ ਨਹੀਂ ਸਨ ਪਰ ਸ਼ਰੇਆਮ ਗੋਲੀਆਂ ਚੱਲਣ ਨਾਲ ਲੋਕਾਂ ਦੀ ਸੁਰੱਖਿਆ ‘ਤੇ ਸਵਾਲ ਖੜੇ ਹੁੰਦੇ ਹਨ।” ਦੂਜੇ ਪਾਸੇ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਨ ਦੀ ਕਾਰਪੋਰਲ ਮੇਗਨ ਫੌਸਟਰ ਨੇ ਮੀਡੀਆ ਨੂੰ ਦੱਸਿਆ ਕਿ ਆਰ. ਸੀ. ਐੱਮ. ਪੀ. ਨੇ ਗੋਲੀਬਾਰੀ ਦੀਆਂ 4 ਵਾਰਦਾਤਾਂ ਪਿੱਛੋਂ ਪ੍ਰਦੀਪ ਸਿੰਘ ਨੂੰ ਸੁਚੇਤ ਕੀਤਾ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਪੁਲਸ ਨੇ ਪ੍ਰਦੀਪ ਸਿੰਘ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੀ ਪੇਸ਼ ਵੀ ਕੀਤੀ ਸੀ ਪਰ ਉਸ ਨੇ ਪੁਲਸ ਨਾਲ ਸਹਿਯੋਗ ਨਹੀਂ ਕੀਤਾ ਸੀ। 29 ਅਗਸਤ ਨੂੰ ਰਾਤ 8:45 ਵਜੇ ਸਰੀ ਆਰ. ਸੀ. ਐੱਮ. ਪੀ. ਨੂੰ ਕਲੋਵਰਡੇਲ ‘ਚ 166ਵੀਂ ਸਟ੍ਰੀਟ ਦੇ 6300 ਬਲਾਕ ‘ਚ ਗੋਲੀਆਂ ਚੱਲਣ ਦੀ ਜਾਣਕਾਰੀ ਮਿਲੀ। ਪੁਲਸ ਨੂੰ ਇਕ ਮਕਾਨ ‘ਚ ਖੜੀ ਕਾਰ ਦੀ ਡਰਾਈਵਰ ਸੀਟ ‘ਤੇ ਜ਼ਖਮੀ ਹਾਲਤ ‘ਚ ਇਕ ਬੰਦਾ ਮਿਲਿਆ। ਜਿਸ ਦੀ ਮੌਕ ‘ਤੇ ਹੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੂੰ ਹਲਕੇ ਰੰਗ ਦੀ ਇਕ ਮਿੰਨੀ ਵੈਨ ਦੀ ਤਲਾਸ਼ ਹੈ ਜਿਸ ‘ਚ ਸ਼ੱਕੀ ਫਰਾਰ ਹੋ ਗਏ। ਅਧਿਕਾਰੀਆਂ ਵੱਲੋਂ ਹੱਤਿਆ ਲਈ ਜ਼ਿੰਮੇਵਾਰ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

You May Also Like

Leave a Reply

Your email address will not be published. Required fields are marked *