ਸਲਮਾਨ ਨੇ ਲਿਆ ਇੰਡੀਆ ਨੂੰ ‘ਫਿੱਟ’ ਕਰਨ ਦਾ ਜ਼ਿੰਮਾ, ਲਾਂਚ ਕਰਨਗੇ ਆਪਣੀ ਜਿਮ ਰੇਂਜ

ਮੁੰਬਈ (ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਜੋ ਪਹਿਲਾਂ ਤੋਂ ਹੀ ਕੱਪੜੇ, ਜਿਊਲਰੀ ਤੇ ਈ-ਸਾਈਕਲ ਬ੍ਰਾਂਡ ਨੂੰ ਸਫਲਤਾਪੂਰਵਕ ਬੀਇੰਗ ਹਿਊਮਨ ਦੇ ਬੈਨਰ ਹੇਠ ਚਲਾ ਰਹੇ ਹਨ। ਉਹ ਹੁਣ ਆਪਣੇ ਬ੍ਰਾਂਡ ਦੇ ਬੈਨਰ ਹੇਠ ਜਿਮ ਉਪਕਰਣ ਦੀ ਰੇਂਜ ਲਾਂਚ ਕਰਨ ਨੂੰ ਤਿਆਰ ਹਨ। ਭਾਰਤ ਦੇ ਸਭ ਤੋਂ ਵੱਡੇ ਫਿਟਨੈੱਟ ਆਈਕਨ ਸਲਮਾਨ ਖਾਨ ਨੇ ਭਾਰਤ ਦੀ ਸਭ ਤੋਂ ਵੱਡੀ ਫਿਟਨੈੱਸ ਉਪਕਰਣ ਕੰਪਨੀ ਜੇਰਾਈ ਫਿਟਨੈੱਸ ਦੇ 100% ਵਿਨਿਰਮਾਣ ਅਧਿਕਾਰ ਹਾਸਲ ਕਰ ਲਿਆ ਹੈ। ਇਹ ਕੰਪਨੀ 25 ਤੋਂ ਜ਼ਿਆਦਾ ਸਾਲਾਂ ਤੋਂ ਆਤਮਵਿਸ਼ਵਾਸ ‘ਚ ਹੈ ਅਤੇ ਦੇਸ਼ ਭਰ ‘ਚ ਲਗਭਗ 100 ਤੋਂ ਜ਼ਿਆਦਾ ਜਿਮ ਸਪਲਾਈ ਕਰਦੀ ਹੈ। ਨਵੇਂ ਉੱਦਮ ਦਾ ਟੀਚਾ, ਫਿੱਟ ਤੇ ਸਿਹਤਮੰਦ ਹੋਣ ਦੇ ਮਹੱਤਵ ਬਾਰੇ ਜ਼ਿਆਦਾ ਲੋਕਾਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਫਿਟਨੈੱਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਸਲਮਾਨ ਖਾਨ ਭਾਰਤ ‘ਚ ਬਣੇ ਉਪਕਰਣਾਂ ਨਾਲ ਹਰ ਭਾਰਤੀ ਨੂੰ ਫਿਟਨੈੱਸ ਸਸਤੇ ਭਾਅ ‘ਚ ਉਪਲਬਧ ਕਰਵਾਉਣਾ ਚਾਹੁੰਦੇ ਹਨ। ਸਲਮਾਨ ਇਨ੍ਹਾਂ ਉਪਕਰਣਾਂ ਨੂੰ ਭਾਰਤ ਦੇ ਹਰ ਪਿੰਡ ਤੇ ਸ਼ਹਿਰ ਤੱਕ ਪਹੁੰਚਾਉਣਾ ਚਾਹੁੰਦੇ ਹਨ, ਜੋ ਦੇਸ਼ ਦੇ ਫਿਟਨੈੱਸ ਉਦਮੀਆਂ ਤੇ ਖਿਡਾਰੀਆਂ ਲਈ ਨੌਕਰੀ ਦੇ ਅਵਸਰ ਵੀ ਪੈਦਾ ਕਰ ਸਕਦਾ ਹੈ।

You May Also Like

Leave a Reply

Your email address will not be published. Required fields are marked *