ਸ਼ੀਅਰ ਨੇ ਟਰੂਡੋ ਤੋਂ ਅਸਤੀਫਾ ਦੇਣ ਦੀ ਕੀਤੀ ਮੰਗ

ਓਟਵਾ: ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਬੁੱਧਵਾਰ ਨੂੰ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਦਿੱਤੇ ਗਏ ਬਿਆਨ ਤੋਂ ਸਿੱਧ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਸੱਤਾ ਸਾਂਭਣ ਦਾ ਆਪਣਾ ਇਖਲਾਕੀ ਅਧਿਕਾਰ ਗੁਆ ਚੁੱਕੇ ਹਨ।
ਜਿ਼ਕਰਯੋਗ ਹੈ ਕਿ ਤਿੰਨ ਘੰਟੇ ਦੀ ਚੱਲੀ ਕਾਮਨਜ਼ ਦੀ ਨਿਆਂ ਕਮੇਟੀ ਦੀ ਮੀਟਿੰਗ ਵਿੱਚ ਸਾਬਕਾ ਅਟਾਰਨੀ ਜਨਰਲ ਵਿਲਸਨ ਰੇਅਬੋਲਡ ਨੇ ਦਿੱਤੀ ਆਪਣੀ ਗਵਾਹੀ ਵਿੱਚ ਮੰਨਿਆ ਕਿ ਉਸ ਉੱਤੇ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਟਰੂਡੋ ਤੇ ਹੋਰਨਾਂ ਵੱਲੋਂ ਦਬਾਅ ਪਾਇਆ ਗਿਆ। ਪਰ ਸ਼ੀਅਰ ਦੀ ਇਸ ਮੰਗ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਟਰੂਡੋ ਨੇ ਆਖਿਆ ਕਿ ਇਸ ਸਾਲ ਦੇ ਅੰਤ ਵਿੱਚ ਕੈਨੇਡੀਅਨ ਇਹ ਫੈਸਲਾ ਕਰਲਗੇ ਕਿ ਉਨ੍ਹਾਂ ਲਿਬਰਲਾਂ ਨੂੰ ਚੁਣਨਾ ਹੈ ਜਾਂ ਸੱਤਾ ਕੰਜ਼ਰਵੇਟਿਵਾਂ ਹੱਥ ਸੌਂਪਣੀ ਹੈ।
ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਵਿਲਸਨ ਰੇਅਬੋਲਡ ਦੀ ਗਵਾਹੀ ਨੇ ਉਨ੍ਹਾਂ ਦੀ ਪਾਰਟੀ ਵੱਲੋਂ ਇਸ ਮਾਮਲੇ ਦੀ ਆਜ਼ਾਦਾਨਾ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਹੀ ਬਲ ਦਿੱਤਾ ਹੈ। ਸ਼ੀਅਰ ਨੇ ਮੰਗ ਕੀਤੀ ਕਿ ਟਰੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਆਰਸੀਐਮਪੀ ਨੂੰ ਮੁਜਰਮਾਨਾਂ ਜਾਂਚ ਲਾਂਚ ਕਰਨ ਦੀ ਮੰਗ ਵੀ ਕੀਤੀ। ਸ਼ੀਅਰ ਨੇ ਵਰਨਿੱਕ ਤੋਂ ਵੀ ਅਸਤੀਫਾ ਮੰਗਿਆ। ਸ਼ੀਅਰ ਨੇ ਇਹ ਨਹੀਂ ਦੱਸਿਆ ਕਿ ਟਰੂਡੋ ਦੇ ਅਸਤੀਫਾ ਦੇਣ ਤੋਂ ਇਨਕਾਰ ਕਰਨ ਦੀ ਸੂਰਤ ਵਿੱਚ ਉਹ ਕੀ ਕਰਨਗੇ, ਕੀ ਉਹ ਬੇਭਰੋਸਗੀ ਮਤਾ ਲਿਆਉਣਗੇ?

You May Also Like

Leave a Reply

Your email address will not be published. Required fields are marked *