ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ : ਰਾਹੁਲ ਗਾਂਧੀ ਕੋਲ ਤਾਂ ਦੇਸ਼ ਚਲਾਉਣ ਦਾ ਤਜਰਬਾ ਨਹੀਂ

ਤਲਵੰਡੀ ਸਾਬੋ: ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਇਥੇ ਸਥਾਨਕ ਮੰਡੀ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ `ਚ ਰੈਲੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਰਾਹੁਲ ਗਾਧੀ ਜੋ ਪ੍ਰਧਾਨ ਮੰਤਰੀ ਦੇ ਸੁਪਨੇ ਲੈ ਰਿਹਾ ਹੈ ਉਸ ਕੋਲ ਦੇਸ਼ ਚਲਾਉਣ ਲਈ ਤਾਂ ਲਰਨਿੰਗ ਲਾਈਸੰਸ ਦਾ ਤਜਰਬਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਗਾਂਧੀ ਪਰਿਵਾਰ ਦਾ ਬੇਟਾ ਹੈ। ਉਨ੍ਹਾਂ ਇਕ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਬਸ ਦੇ ਕੱਚੇ ਡਰਾਈਵਰ ਨੂੰ ਬੱਸ ਫੜਾ ਦੇਈਏ ਤਾਂ ਕਿਸੇ ਚੀਜ਼ `ਚ ਟੱਕਰ ‘ਚ ਮਾਰ ਦਿੰਦਾ ਹੈ ਤੇ ਲੋਕਾਂ ਦਾ ਨੁਕਸਾਨ ਕਰ ਦਿੰਦਾ ਹੈ। ਉਸੇ ਤਰ੍ਹਾਂ ਹੀ ਰਾਹੁਲ ਗਾਂਧੀ ਦਾ ਹਾਲ ਹੈ ਉਸ ਕੋਲ ਦੇਸ਼ ਚਲਾਉਣ ਦਾ ਤਜ਼ਰਬਾ ਨਹੀਂ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ `ਤੇ ਵੀ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰ ਕੇ ਮੁਕਰਨ ਦਾ ਦੋਸ਼ ਲਾਇਆ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਆਮ ਲੋਕਾਂ ‘ਚ ਰਹਿਕੇ ਸਫ਼ਲ ਪ੍ਰਧਾਨ ਮੰਤਰੀ ਬਣੇ ਉਨ੍ਹਾਂ ਨੂੰ ਆਮ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਬਾਰੇ ਪਤਾ ਹੈ ਤੇ ਜਿਸ ਨੇ ਪੰਜ ਸਾਲ ਦੂਜੇ ਦੇਸਾਂ ਨਾਲ ਦੋਸਤੀ ਕਰ ਕੇ ਜਿੱਥੇ ਭਾਰਤ ਨੂੰ ਤਰੱਕੀ ਦੇ ਰਾਹ `ਤੇ ਚੜ੍ਹਾਇਆ ਹੈ।

You May Also Like

Leave a Reply

Your email address will not be published. Required fields are marked *