ਸਾਰਥਕ ਚਰਚਾ ਦੀ ਥਾਂ ਵਾਦ-ਵਿਵਾਦ

-ਸੰਜੇ ਗੁਪਤ

ਚੋਣ ਦੰਗਲ ਭਖਣ ਦੇ ਨਾਲ ਹੀ ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ‘ਚੌਕੀਦਾਰ ਚੋਰ ਹੈ’ ਦਾ ਆਪਣਾ ਜੋ ਨਾਅਰਾ ਲਗਾਉਣਾ ਸ਼ੁਰੂ ਕੀਤਾ ਸੀ, ਉਸ ਨੂੰ ਉਹ ਕਿਸ ਹੱਦ ਤਕ ਲੈ ਗਏ ਇਸ ਦਾ ਇਕ ਸਬੂਤ ਗੁਰੂਗ੍ਰਾਮ ਦੀ ਇਕ ਰੈਲੀ ਵਿਚ ਮਿਲਿਆ। ਇਸ ਰੈਲੀ ਵਿਚ ਉਨ੍ਹਾਂ ਕਿਹਾ ਕਿ ਫ਼ੌਜ ‘ਚ ਨੌਕਰੀ ਕਰਨ ਵਾਲੇ ਹਰਿਆਣਾ ਦੇ ਜਵਾਨਾਂ ਦੇ ਪੈਸੇ ਚੋਰੀ ਕਰ ਕੇ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਅਨਿਲ ਅੰਬਾਨੀ ਦੇ ਖਾਤੇ ਵਿਚ ਤੀਹ ਹਜ਼ਾਰ ਕਰੋੜ ਰੁਪਏ ਪਾਏ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨੀਰਵ ਮੋਦੀ ਦੇ ਖਾਤੇ ਵਿਚ 45 ਹਜ਼ਾਰ ਕਰੋੜ ਰੁਪਏ ਅਤੇ ਵਿਜੇ ਮਾਲਿਆ ਦੇ ਖਾਤੇ ਵਿਚ 10 ਹਜ਼ਾਰ ਕਰੋੜ ਰੁਪਏ ਪਾਏ। ਰਾਹੁਲ ਗਾਂਧੀ ਦੀ ਮੰਨੀਏ ਤਾਂ ਮੋਦੀ ਨੇ ਆਪਣੇ ਦੋਸਤ ਸਨਅਤਕਾਰਾਂ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਵੀ ਮਾਫ਼ ਕਰ ਦਿੱਤੇ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੂੰ ਭ੍ਰਿਸ਼ਟ ਦੱਸਣ ਲਈ ਇਸੇ ਤਰ੍ਹਾਂ ਦੇ ਭਾਸ਼ਣ ਇਕ ਅਰਸੇ ਤੋਂ ਦੇ ਰਹੇ ਹਨ ਪਰ ਇਸ ਦੇ ਸਬੂਤ ਦੇਣ ਦੀ ਜ਼ਰੂਰਤ ਨਹੀਂ ਸਮਝ ਰਹੇ ਕਿ ਆਖ਼ਰ ਕਦ ਅਤੇ ਕਿਸ ਖਾਤੇ ‘ਚੋਂ ਪ੍ਰਧਾਨ ਮੰਤਰੀ ਨੇ ਅਨਿਲ ਅੰਬਾਨੀ ਜਾਂ ਫਿਰ ਨੀਰਵ ਮੋਦੀ ਜਾਂ ਵਿਜੇ ਮਾਲਿਆ ਦੇ ਖਾਤੇ ਵਿਚ ਪੈਸੇ ਪਾਏ? ਜੇ ਅਜਿਹਾ ਹੋਇਆ ਜਿਵੇਂ ਕਿ ਰਾਹੁਲ ਗਾਂਧੀ ਕਹਿ ਰਹੇ ਹਨ ਤਾਂ ਇਸ ਦੇ ਕੋਈ ਸਬੂਤ ਵੀ ਤਾਂ ਹੋਣਗੇ।

ਅਜਿਹੇ ਕੋਈ ਸਬੂਤ ਦੇਣ ਦੀ ਥਾਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੂੰ ਭ੍ਰਿਸ਼ਟ ਸਿੱਧ ਕਰਨ ਦੀ ਆਪਣੀ ਮੁਹਿੰਮ ਵਿਚ ਇਸ ਦੇ ਬਾਵਜੂਦ ਰੁੱਝੇ ਹੋਏ ਹਨ ਕਿ ਨਾ ਤਾਂ ਸੁਪਰੀਮ ਕੋਰਟ ਨੇ ਰਾਫੇਲ ਸੌਦੇ ਵਿਚ ਗੜਬੜੀ ਦੀ ਗੱਲ ਮੰਨੀ ਅਤੇ ਨਾ ਹੀ ਕੈਗ ਨੇ। ਰਾਹੁਲ ਗਾਂਧੀ ਸਿਰਫ਼ ਪ੍ਰਧਾਨ ਮੰਤਰੀ ਨੂੰ ਚੋਰ ਹੀ ਨਹੀਂ ਕਹਿ ਰਹੇ ਸਗੋਂ ਉਨ੍ਹਾਂ ਵਿਰੁੱਧ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਹਿ ਰਹੇ ਹਨ ਕਿ ਇਸ ਨੇ ਚੋਰੀ ਕੀਤੀ ਹੈ… ਇਹ ਫੜਿਆ ਜਾਵੇਗਾ… ਭੱਜ ਜਾਵੇਗਾ।

ਅਜਿਹੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਰਾਹੁਲ ਗਾਂਧੀ ਉਦੋਂ ਪਰੇਸ਼ਾਨ ਹੋਏ ਜਦ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਹਿ ਦਿੱਤਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ‘ਮਿਸਟਰ ਕਲੀਨ’ ਦੇ ਅਕਸ ਨਾਲ ਆਏ ਸਨ ਪਰ ਉਨ੍ਹਾਂ ਦੇ ਜੀਵਨ ਦਾ ਅੰਤ ਭ੍ਰਿਸ਼ਟਾਚਾਰੀ ਨੰਬਰ ਵਨ ਦੀ ਤਰ੍ਹਾਂ ਹੋਇਆ। ਪ੍ਰਧਾਨ ਮੰਤਰੀ ਦੇ ਇਸ ਬਿਆਨ ‘ਤੇ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਇਹ ਕਿਹਾ ਕਿ ਮੋਦੀ ਜੀ, ਲੜਾਈ ਖ਼ਤਮ ਹੋ ਚੁੱਕੀ ਹੈ। ਤੁਹਾਡੇ ਕਰਮ ਤੁਹਾਡਾ ਇੰਤਜ਼ਾਰ ਕਰ ਰਹੇ ਹਨ।

ਆਪਣੀ ਸੋਚ ਨੂੰ ਮੇਰੇ ਪਿਤਾ ‘ਤੇ ਥੋਪਣਾ ਵੀ ਤੁਹਾਨੂੰ ਬਚਾ ਨਹੀਂ ਸਕੇਗਾ ਪਰ ਉਨ੍ਹਾਂ ‘ਚੌਕੀਦਾਰ ਚੋਰ ਹੈ’ ਕਹਿਣਾ ਨਹੀਂ ਛੱਡਿਆ। ਇਸ ਦੇ ਬਾਵਜੂਦ ਨਹੀਂ ਛੱਡਿਆ ਕਿ ਉਨ੍ਹਾਂ ਨੂੰ ਇਸ ਗ਼ਲਤ-ਬਿਆਨੀ ਲਈ ਲਿਖਤੀ ਮਾਫ਼ੀ ਮੰਗਣੀ ਪਈ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ‘ਚੌਕੀਦਾਰ ਚੋਰ ਹੈ।’ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦੇ ਕੇ ਮਾਫ਼ੀ ਮੰਗਣ ਮਗਰੋਂ ਵੀ ਰਾਹੁਲ ‘ਚੌਕੀਦਾਰ ਚੋਰ ਹੈ’ ਵਾਲਾ ਨਾਅਰਾ ਲਗਵਾ ਰਹੇ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਫਿਰ ਤੋਂ ਰਾਜੀਵ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਅਤੇ ਉਨ੍ਹਾਂ ਵੱਲੋਂ ਆਈਐੱਨਐੱਸ ਵਿਰਾਟ ਜ਼ਰੀਏ ਛੁੱਟੀਆਂ ਮਨਾਉਣ ਦੇ ਵਿਸ਼ੇ ਨੂੰ ਚੁੱਕ ਲਿਆ। ਹਾਲਾਂਕਿ ਸਮੁੰਦਰੀ ਫ਼ੌਜ ਦੇ ਕੁਝ ਸਾਬਕਾ ਅਫ਼ਸਰਾਂ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਛੁੱਟੀਆਂ ਮਨਾਉਣ ਲਈ ਸਮੁੰਦਰੀ ਫ਼ੌਜ ਦੇ ਬੇੜੇ ਦਾ ਇਸਤੇਮਾਲ ਨਹੀਂ ਕੀਤਾ ਪਰ ਕੁਝ ਨੇ ਮੰਨਿਆ ਕਿ ਇਸਤੇਮਾਲ ਕੀਤਾ ਸੀ। ਇਨ੍ਹਾਂ ਆਪਾ-ਵਿਰੋਧੀ ਦਾਅਵਿਆਂ ਦੌਰਾਨ ਉਸ ਦੌਰ ਦੀਆਂ ਖ਼ਬਰਾਂ ਇਹੋ ਇਸ਼ਾਰਾ ਕਰਦੀਆਂ ਹਨ ਕਿ ਰਾਜੀਵ ਗਾਂਧੀ ਜਦ ਸਮੁੰਦਰੀ ਕੰਢੇ ‘ਤੇ ਛੁੱਟੀਆਂ ਮਨਾਉਣ ਗਏ ਸਨ ਤਾਂ ਆਈਐੱਨਐੱਸ ਵਿਰਾਟ ਦੀਆਂ ਸੇਵਾਵਾਂ ਲਈਆਂ ਗਈਆਂ ਸਨ। ਇਹ ਭ੍ਰਿਸ਼ਟਾਚਾਰ ਦਾ ਪ੍ਰਸੰਗ ਤਾਂ ਨਹੀਂ ਪਰ ਸਮੁੰਦਰੀ ਫ਼ੌਜ ਦੇ ਗ਼ੈਰ-ਜ਼ਰੂਰੀ ਇਸਤੇਮਾਲ ਦਾ ਮਾਮਲਾ ਬਣਦਾ ਹੈ।

ਹਾਲਾਂਕਿ ਲੱਗਦਾ ਇਹੋ ਹੈ ਕਿ ਆਪਣੇ ਪ੍ਰਤੀ ਰਾਹੁਲ ਗਾਂਧੀ ਦੀ ਅਪਮਾਨਜਨਕ ਸ਼ਬਦਾਵਲੀ ਤੋਂ ਦੁਖੀ ਹੋ ਕੇ ਨਰਿੰਦਰ ਮੋਦੀ ਨੇ ਰਾਜੀਵ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਪਰ ਇਹ ਬਹਿਸ ਦਾ ਵਿਸ਼ਾ ਤਾਂ ਹੈ ਹੀ ਕਿ ਕੀ ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਸੀ? ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤਾਂ ਉਨ੍ਹਾਂ ਨੂੰ ਕੋਈ ਨਵੀਂ ਨਜ਼ੀਰ ਪੇਸ਼ ਕਰਨੀ ਚਾਹੀਦੀ ਸੀ।

 

You May Also Like

Leave a Reply

Your email address will not be published. Required fields are marked *