ਸਿੱਖ ਆਗੂਆਂ ਨੇ ਟਰੰਪ ਲਈ ਚੋਣ ਕੰਪੇਨ ਦੇ ਮੁਖੀ ਨਾਲ ਕੀਤੀ ਮੁਲਾਕਾਤ

ਨਿਊਯਾਰਕ : ਅਮਰੀਕੀ ਸਿੱਖ ਆਗੂਆਂ ਦੇ ਵਫ਼ਦ ਨੇ ਟਰੰਪ 2020 ਰਾਸ਼ਟਰੀ ਚੋਣ ਮੁਹਿੰਮ ਟੀਮ ਦੇ ਨੇਤਾ ਕਾਂਗਰਸ ਮੈਂਬਰ ਡੈਨ ਮਯੂਸਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦਾ ਮੰਤਵ ਟਰੰਪ ਦੀ ਚੋਣ ਮੁਹਿੰਮ ਨੂੰ ਘਰੇਲੂ ਤੇ ਭਾਰਤ ‘ਚ ਸਿੱਖਾਂ ਦੇ ਮੌਜੂਦਾ ਤੇ ਭਵਿੱਖ ਦੇ ਮੁੱਦਿਆਂ ਬਾਰੇ ਜਾਣੂ ਕਰਵਾਉਣਾ ਸੀ। ਪੈਨਸਿਲਵੇਨੀਆ ਇਕ ਮਹੱਤਵਪੂਰਨ ਚੋਣ ਜੰਗ ਵਾਲੀ ਸਟੇਟ ਹੈ ਤੇ ਸਿੱਖ ਸਵਿੰਗ (ਪਾਸਕੂ) ਵੋਟ ਦੀ ਮਹੱਤਤਾ ਨੂੰ ਸਮਝਦਿਆਂ ਇਸ ਮੀਟਿੰਗ ਦੀ ਬੇਨਤੀ ਕਾਂਗਰਸ ਦੇ ਮੈਂਬਰ ਮਯੂਸਰ ਵੱਲੋਂ ਕੀਤੀ ਗਈ ਸੀ। ਸਿੱਖ ਪਛਾਣ ਤੇ ਸਿੱਖ ਪ੍ਰਭੂਸੱਤਾ ਬਾਰੇ 2 ਘੰਟੇ ਚੱਲੀ ਮੀਟਿੰਗ ਵਿਚ ਵਿਸਥਾਰ ਨਾਲ ਵਿਚਾਰ-ਵਟਾਂਦਰੇ ਹੋਏ। ਸਿੱਖ ਵਫ਼ਦ ‘ਚ ਡਾ. ਬਖਸ਼ੀਸ਼ ਸਿੰਘ ਸੰਧੂ ਪ੍ਰਧਾਨ ਕੌਂਸਲ ਆਫ ਖ਼ਾਲਿਸਤਾਨ, ਹਰਜਿੰਦਰ ਸਿੰਘ ਰਾਸ਼ਟਰੀ ਮੀਡੀਆ ਬੁਲਾਰੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਜਗਰਾਜ ਸਿੰਘ ਗਰੇਵਾਲ, ਸਿੱਖ ਤਾਲਮੇਲ ਕਮੇਟੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ। ਕਾਂਗਰਸੀ ਮੈਂਬਰ ਮਯੂਸਰ ਨੇ ਦੱਸਿਆ ਕਿ ਉਹ ਪਹਿਲਾਂ ਹੀ ਸਿੱਖ ਅਮਰੀਕਨ ਕਾਂਗਰਸ ਦੇ ਕੌਕਸ ‘ਚ ਸ਼ਾਮਲ ਹੋ ਚੁੱਕੇ ਹਨ ਅਤੇ ਵਾਸ਼ਿੰਗਟਨ ਡੀਸੀ ਵਿਖੇ ਹੋਣ ਵਾਲੇ ਨੈਸ਼ਨਲ ਸਿੱਖ ਡੇ ਪਰੇਡ ‘ਚ ਸਿੱਖਾਂ ਵਿਚ ਸ਼ਾਮਲ ਹੋਣ ਦਾ ਵਾਅਦਾ ਕਰਦੇ ਹਨ। ਉਨ੍ਹਾਂ ਨਵੀਂ ਕਾਂਗਰਸ ਵਿਚ ਸਾਰੇ ਜਾਇਜ਼ ਸਿੱਖ ਮਸਲਿਆਂ ਨੂੰ ਉਠਾਉਣ ਤੇ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ।

You May Also Like

Leave a Reply

Your email address will not be published. Required fields are marked *