ਸੀਬੀਆਈ ਕਰੇਗੀ ਹਾਥਰਸ ਮਾਮਲੇ ਦੀ ਜਾਂਚ, ਸੀਐੱਮ ਯੋਗੀ ਨੇ ਕੀਤੀ ਸੀ ਸਿਫਾਰਿਸ਼

ਸਟੇਟ ਬਿਊਰੋ, ਲਖਨਊ : ਹਾਥਰਸ ਕਾਂਡ ਦੀ ਸੀਬੀਆਈ ਜਾਂਚ ਦਾ ਰਸਤਾ ਸਾਫ਼ ਹੋ ਗਿਆ ਹੈ। ਕੇਂਦਰੀ ਅਮਲਾ ਤੇ ਸਿਖਲਾਈ ਵਿਭਾਗ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਸਿਫਾਰਸ਼ ‘ਤੇ ਹਾਥਰਸ ਕਾਂਡ ਦੀ ਸੀਬੀਆਈ ਜਾਂਚ ਕੀਤੇ ਜਾਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੀਬੀਆਈ ਹੁਣ ਛੇਤੀ ਇਸ ਮਾਮਲੇ ‘ਚ ਕੇਸ ਦਰਜ ਕਰ ਕੇ ਆਪਣੀ ਪੜਤਾਲ ਸ਼ੁਰੂ ਕਰ ਦੇਵੇਗੀ। ਸੂਬਾ ਸਰਕਾਰ ਨੇ ਤਿੰਨ ਅਕਤੂਬਰ ਨੂੰ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ। ਯੋਗੀ ਸਰਕਾਰ ਨੇ ਇਸੇ ਹਫ਼ਤੇ ਸੁਪਰੀਮ ਕੋਰਟ ‘ਚ ਇਸ ਮਾਮਲੇ ਨਾਲ ਸਬੰਧਤ ਇਕ ਪਟੀਸ਼ਨ ‘ਤੇ ਸੁਣਵਾਈ ਦੌਰਾਨ ਆਪਣੇ ਵੱਲੋਂ ਕੋਰਟ ‘ਚ ਇਹ ਅਪੀਲ ਕੀਤੀ ਸੀ ਕਿ ਉਹ ਉਸ ਦੀ ਨਿਗਰਾਨੀ ‘ਚ ਸੀਬੀਆਈ ਜਾਂਚ ਲਈ ਤਿਆਰ ਹੈ।

ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਹਾਥਰਸ ਕਾਂਡ ਦੀ ਜਾਂਚ ਲਈ ਗ੍ਹਿ ਵਿਭਾਗ ਦੇ ਸਕੱਤਰ ਭਗਵਾਨ ਸਵਰੂਪ ਦੀ ਅਗਵਾਈ ‘ਚ ਗਠਿਤ ਐੱਸਆਈਟੀ ਦੀ ਪਹਿਲੀ ਰਿਪੋਰਟ ਮਿਲਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਸੀ। ਇਸ ਦੇ ਨਾਲ ਹੀ ਹਾਥਰਸ ਦੇ ਐੱਸਪੀ ਵਿਕਰਾਂਤ ਵੀਰ ਤੇ ਤਤਕਾਲੀ ਸੀਓ ਰਾਮ ਸ਼ਬਦ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸੂੁਤਰਾਂ ਦਾ ਕਹਿਣਾ ਹੈ ਕਿ ਸੀਬੀਆਈ ਦੇ ਦਿੱਲੀ ਹੈੱਡ ਕੁਆਰਟਰ ਨੂੰ ਹਾਥਰਸ ਕਾਂਡ ਦੀ ਜਾਂਚ ਸਬੰਧੀ ਨੋਟੀਫਿਕੇਸ਼ਨ ਮਿਲ ਗਿਆ ਹੈ। ਇਸ ਪਿੱਛੋਂ ਸੀਬੀਆਈ ਨੇ ਜਾਂਚ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੀਬੀਆਈ ਦੀ ਗਾਜ਼ੀਆਬਾਦ ਇਕਾਈ ਨੂੰ ਇਹ ਕੇਸ ਸੌਂਪੇ ਜਾਣ ਦੀ ਤਿਆਰੀ ਹੈ। ਹਾਲਾਂਕਿ ਹਾਲੇ ਸੀਬੀਆਈ ਦੇ ਇਸ ਮਾਮਲੇ ਨੂੰ ਲੈ ਕੇ ਕੋਈ ਕੇਸ ਦਰਜ ਕੀਤੇ ਜਾਣ ਦੀ ਪੁÎਸ਼ਟੀ ਨਹੀਂ ਹੋ ਸਕੀ। ਸੀਬੀਆਈ ਨੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਛੇਤੀ ਸੀਬੀਆਈ ਦੀ ਇਕ ਟੀਮ ਹਾਥਰਸ ਵੀ ਪੁੱਜ ਸਕਦੀ ਹੈ।

You May Also Like

Leave a Reply

Your email address will not be published. Required fields are marked *