ਸੁਸ਼ਾਂਤ ਕੇਸ: ਐਨਸੀਬੀ ਨੂੰ ਸ਼ੌਵਿਕ ਤੇ ਮਿਰਾਂਡਾ ਦਾ 9 ਤੱਕ ਰਿਮਾਂਡ ਮਿਲਿਆ

ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅੱਜ ਅਦਾਲਤ ਨੂੰ ਦੱਸਿਆ ਕਿ ਅਭਿਨੇਤਰੀ ਰੀਆ ਚੱਕਰਵਰਤੀ ਦਾ ਭਰਾ ਸ਼ੌਵਿਕ ‘ਕਈ ਹੋਰਾਂ ਨਾਲ ਨਸ਼ਿਆਂ ਦਾ ਲੈਣ-ਦੇਣ ਕਰ ਰਿਹਾ ਸੀ। ਉਸ ਦੇ ਮੁਲਜ਼ਮ ਅਬਦੇਲ ਬਾਸਿਤ ਪਰਿਹਾਰ ਨਾਲ ਵੀ ਸਬੰਧ ਹਨ।’ ਜ਼ਿਕਰਯੋਗ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਕੇਸ ਵਿਚ ਐਨਸੀਬੀ ਨੇ ਸ਼ੌਵਿਕ ਚਕਰਵਰਤੀ ਨੂੰ ਸ਼ੁੱਕਰਵਾਰ ਰਾਤ ਗ੍ਰਿਫ਼ਤਾਰ ਕੀਤਾ ਹੈ। ਬਿਊਰੋ ਇਸ ਕੇਸ ਦੀ ਨਸ਼ਿਆਂ ਦਾ ਸੇਵਨ ਕਰਨ ਦੇ ਪੱਖ ਤੋਂ ਜਾਂਚ ਕਰ ਰਹੀ ਹੈ। ਅਦਾਲਤ ਨੇ ਅੱਜ ਸ਼ੌਵਿਕ ਤੇ ਰਾਜਪੂਤ ਦੇ ਸਟਾਫ਼ ਵਿਚ ਸ਼ਾਮਲ ਸੈਮੂਅਲ ਮਿਰਾਂਡਾ ਦੀ ਐਨਸੀਬੀ ਨੂੰ 9 ਸਤੰਬਰ ਤੱਕ ਹਿਰਾਸਤ ਦੇ ਦਿੱਤੀ ਹੈ। ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਸ਼ੌਵਿਕ ਕੋਲੋਂ ਰਾਜਪੂਤ ਦੇ ਨਿੱਜੀ ਸਟਾਫ਼ ਤੇ ਰੀਆ ਅੱਗੇ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। ਸੁਸ਼ਾਂਤ ਦੇ ਸਟਾਫ਼ ਮੈਂਬਰ ਦੀਪੇਸ਼ ਸਾਵੰਤ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਐਨਸੀਬੀ ਨੇ ਕਿਹਾ ਕਿ ਮਾਮਲੇ ਨਾਲ ਕਈ ਲੋਕ ਜੁੜੇ ਹੋਏ ਹਨ ਤੇ ਇਸ ਨੈੱਟਵਰਕ ਨੂੰ ਘੋਖਿਆ ਜਾਣਾ ਹੈ। ਇਕ ਹੋਰ ਮੁਲਜ਼ਮ ਕੈਜ਼ਾਨ ਇਬਰਾਹਿਮ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਏਜੰਸੀ ਨੇ ਸ਼ੌਵਿਕ ਤੇ ਸੈਮੂਅਲ ਦੇ ਮੈਡੀਕਲ ਟੈਸਟ ਵੀ ਕਰਵਾਏ ਹਨ। ਇਸੇ ਦੌਰਾਨ ਖ਼ੁਦਕੁਸ਼ੀ ਕੇਸ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਅੱਜ ਬਾਂਦਰਾ ਸਥਿਤ ਸੁਸ਼ਾਂਤ ਦੇ ਫਲੈਟ ਦੁਬਾਰਾ ਗਈ। ਜਾਂਚ ਟੀਮ ਫੌਰੈਂਸਿਕ ਮਾਹਿਰਾਂ ਨਾਲ ਉੱਥੇ ਸਵੇਰੇ ਪੁੱਜੀ। ਟੀਮ ਦੇ ਨਾਲ ਰਾਜਪੂਤ ਦੇ ਕੁੱਕ ਨੀਰਜ ਤੇ ਕੇਸ਼ਵ ਵੀ ਸਨ। ਸੁਸ਼ਾਂਤ ਦੇ ਨਾਲ ਫਲੈਟ ਵਿਚ ਰਹਿੰਦਾ ਸਿਧਾਰਥ ਪਿਠਾਨੀ ਵੀ ਟੀਮ ਦੇ ਨਾਲ ਸੀ।

You May Also Like

Leave a Reply

Your email address will not be published. Required fields are marked *