ਸੁੱਚਾ ਸਿੰਘ ਲੰਗਾਹ ਵਿਰੁੱਧ ਨਵੀਂ ਸਿ਼ਕਾਇਤ ਅਕਾਲ ਤਖਤ ਪੁੱਜੀ

ਅੰਮ੍ਰਿਤਸਰ:  ਸ੍ਰੀ ਅਕਾਲ ਤਖਤ ਵੱਲੋਂ ਖਾਲਸਾ ਪੰਥ ਵਿੱਚੋਂ ਛੇਕੇ ਸੁੱਚਾ ਸਿੰਘ ਲੰਗਾਹ ਦੇ ਖ਼ਿਲਾਫ਼ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਜ ਸਕੱਤਰੇਤ ਵਿਖੇ ਮੈਨੇਜਰ ਜਸਪਾਲ ਸਿੰਘ ਨੂੰ ਦਿੱਤਾ ਗਿਆ।ਇਸ ਪੱਤਰ ਨਾਲ ਸਤਬੀਰ ਸਿੰਘ ਅਤੇ ਗੁਰਦਾਸਪੁਰ ਦੀਆਂ ਸੰਗਤਾਂ ਨੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਕੁਝ ਸਮਾਂ ਪਹਿਲਾਂ ਅਕਾਲ ਤਖਤ ਸਾਹਿਬ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ਤੋਂ ਛੇਕਿਆ ਗਿਆ ਅਤੇ ਉਸ ਉੱਤੇ ਹਰ ਤਰ੍ਹਾਂ ਦੇ ਧਾਰਮਿਕ, ਸਮਾਜਿਕ ਕਾਰਜਾਂ ਉਪਰ ਰੋਕ ਲਾਈ ਗਈ ਸੀ, ਇਸ ਦੇ ਬਾਵਜੂਦ ਉਹ ਧਾਰਮਿਕ, ਸਮਾਜਿਕ ਅਤੇ ਸਿਆਸੀ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਦਿਖਾਈ ਦੇ ਰਿਹਾ ਹੈ।
ਗੁਰਦਾਸਪੁਰ ਜਿ਼ਲੇ ਦੇਪਿੰਡ ਖੋਦੇ ਬੇਟ ਵਿੱਚਹਰਪਾਲ ਸਿੰਘ ਦੀ ਮਾਤਾ ਦੀ ਅਰਦਾਸ ਮੌਕੇ ਸੁੱਚਾ ਸਿੰਘ ਲੰਗਾਹ ਆਪਣੇ 15-20 ਸਾਥੀਆਂ ਨਾਲ ਗੁਰਦੁਆਰਾ ਸਾਹਿਬ ਚਲਾ ਗਿਆ, ਇਸ ਦੇ ਆਉਣ ਉੱਤੇ ਢਾਡੀ ਖੜਕ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦਰਮਿਆਨ ਪੰਥ ਦੀ ਬਹੁਤ ਸਤਿਕਾਰਯੋਗ ਸ਼ਖ਼ਸੀਅਤ ਪਹੁੰਚੀ ਹੈ,ਅਸੀਂ ਇਨ੍ਹਾਂ ਨੂੰ ਜੀ ਆਇਆਂ ਆਖਦੇ ਹਾਂ। ਛੇਕੇ ਹੋਏ ਵਿਅਕਤੀ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਹ ਕਹਿਣਾ ਮਨਮਤਿ ਦੇ ਨਾਲ ਗੁਰਮਰਿਆਦਾ ਤੇ ਸਿੱਖ ਪ੍ਰੰਪਰਾਵਾਂ ਦਾ ਘਾਣ ਹੈ।ਇਸ ਸਮਾਗਮ ਵਿਚ ਇੰਦਰਜੀਤ ਸਿੰਘ ਰੰਧਾਵਾ ਮੀਤ ਪ੍ਰਧਾਨ ਅਕਾਲੀ ਦਲ ਤੇ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂਹਾਜ਼ਰ ਸਨ, ਜੋ ਰੋਸ ਵਜੋਂ ਉਠ ਕੇ ਚਲੇ ਗਏ। ਸਿ਼ਕਾਇਤ ਕਰਤਾ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਪੰਥ ਵਿਚੋਂ ਛੇਕੇ ਹੋਏ ਵਿਅਕਤੀ ਨਾਲ ਸਾਂਝ ਬਣਾ ਕੇ ਸ੍ਰੀ ਅਕਾਲ ਤਖਤ ਦੀ ਹਸਤੀ ਨੂੰ ਇਹ ਲੋਕ ਚੁਣੌਤੀ ਦੇ ਰਹੇ ਹਨ। ਦੂਜੇ ਪਾਸੇ ਸੁੱਚਾ ਸਿੰਘ ਲੰਗਾਹ ਦੇ ਸਾਥੀ ਕਹਿੰਦੇ ਹਨ ਕਿ ਲੰਗਾਹ ਨੇ ਆਪਣੇ ਨਿਰਦੋਸ਼ ਹੋਣ ਬਾਰੇ ਅਕਾਲ ਤਖਤ ਨੂੰ ਪਹੁੰਚ ਕੀਤੀ ਹੈ, ਇਸੇ ਲਈ ਉਹ ਸੰਗਤ ਵਿੱਚ ਜਾਂਦੇ ਹਨ। ਇਸ ਬਾਰੇ ਅਕਾਲ ਤਖਤ ਨੂੰ ਸੰਗਤ ਨੂੰ ਸਥਿਤੀ ਸਾਫ ਕਰਨੀ ਚਾਹੀਦੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਪੰਥ ਵੱਲੋਂ ਅਕਾਲ ਤਖ਼ਤ ਤੋਂ ਛੇਕੇ ਵਿਅਕਤੀਆਂ ਨਾਲ ਮਿਲਵਰਤਨ ਰੱਖਣਾ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਹੈ, ਇਸ ਤੋਂਸੰਗਤ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਅਕਾਲ ਤਖ਼ਤ ਦੀ ਮਰਿਆਦਾ ਕਾਇਮ ਰਹਿ ਸਕੇ। ਉਨ੍ਹਾਂ ਨੇ ਢਾਡੀ ਖੜਕ ਸਿੰਘ ਨੂੰ ਦਸ ਦਿਨ੍ਹਾਂ ਵਿਚ ਸਪਸ਼ਟੀਕਰਨ ਦੇਣ ਲਈ ਵੀ ਕਿਹਾ ਹੈ।

You May Also Like

Leave a Reply

Your email address will not be published. Required fields are marked *