ਸੰਤ ਸਮਾਜ ਤੇ ਦਲਿਤ ਜਥੇਬੰਦੀਆਂ ਨੇ ਕੀਤਾ ਚੱਕਾ ਜਾਮ

ਪੰਜਾਬ ‘ਚ ਦਲਿਤ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਲੈ ਕੇ ਤੇ ਹਾਥਰਸ ਯੂਪੀ ‘ਚ ਦਲਿਤ ਲੜਕੀ ਦੇ ਸਮੂਹਿਕ ਬਲਾਤਕਾਰ ਤੋਂ ਬਾਅਦ ਕਤਲ ਕਰਨ ‘ਤੇ ਸੰਤ ਸਮਾਜ ਸਮਾਜ ਤੇ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ ਮੌਕੇ ਸ੍ਰੀ ਗੁਰੂ ਰਵਿਦਾਸ ਚੌਕ ਬੂਟਾ ਮੰਡੀ ਵਿਖੇ ਵੱਖ-ਵੱਖ ਦਲਿਤ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ , ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਦੋ ਵਜੇ ਤੱਕ ਲਗਾਤਾਰ ਧਰਨਾ ਦੇ ਕੇ ਚੱਕਾ ਜਾਮ ਕੀਤਾ। ਇਸ ਮੌਕੇ ਬਹੁਜਨ ਫਰੰਟ ਮੋਰਚਾ ਪੰਜਾਬ ਦੇ ਆਗੂਆਂ ਸੁਖਵਿੰਦਰ ਕੋਟਲੀ, ਜਗਦੀਸ਼ ਦੀਸ਼ਾ, ਰਮੇਸ਼ ਚੋਹਕਾ, ਜਗਦੀਸ਼ ਰਾਣਾ, ਕਮਲ ਸਾਂਪਲਾ, ਬਲਵਿੰਦਰ ਕੁਮਾਰ, ਰਾਮ ਲੁਭਾਇਆ ਕਾਲਾ ,ਸੇਠ ਸੱਤਪਾਲ ਮੱਲ ,ਅਮਰਨਾਥ, ਸ਼ਿਵ ਦਿਆਲ ਮਾਲੀ, ਮਨਦੀਪ ਜੱਸਲ, ਜਸਵੀਰ ਪਾਰਸ ,ਪ੍ਰਮੋਦ ਮਹੇ, ਬਾਬਾ ਹੀਰਾ ਸਿੰਘ, ਬਾਬਾ ਹਰਦੇਵ ਸਿੰਘ, ਬਾਬਾ ਰਾਜਾ ਰਾਜ ਸਿੰਘ ,ਵਿਨੋਦ ਮੋਦੀ, ਸੁਦੇਸ਼ ਕੌਲ, ਬਾਬਾ ਸੁਦੇਸ਼ ਕੁਮਾਰ, ਬਲਬੀਰ ਬਾਲੀ, ਪ੍ਰਭਾਤ ਸੰਦੀਪ , ਬਾਬਾ ਅੰਮਿ੍ਤ ਸਿੰਘ, ਪਰਮਜੀਤ ਸਿੰਘ , ਰੰਧਾਵਾਂ ਬਿਆਸ ,ਜਸਬੰਤ ਦਾਦਰਾ, ਜਤਿੰਦਰ ਲਾਂਬੜਾ ਬਹੁਜਨ ਸੇਵਾ ਸੰਗਠਨ ਪੰਜਾਬ ਦੇ ਆਗੂਆਂ ਤੇ ਹੋਰ ਆਗੂਆਂ ਨੇ ਇਸ ਰੋਸ ਧਰਨੇ ਨੂੰ ਸੰਬੋਧਨ ਕੀਤਾ। ਪੰਜਾਬ ਵਿੱਚ ਪੋਸਟ ਮੈਟਿ੍ਕ ਸਕਾਲਰਸ਼ਿਪ ਨਾ ਮਿਲਣ ‘ਤੇ ਜਿਸ ਤਰ੍ਹਾਂ ਦਲਿਤ ਸਮਾਜ ਦੇ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਾ ਦੇਣ ਕਾਰਨ ਦਾਖਲੇ ਨਹੀਂ ਦਿੱਤੇ ਗਏ। ਦੂਸਰਾ ਮੁੱਦਾ ਸੀ ਹਾਥਰਸ ਯੂਪੀ ‘ਚ ਦਲਿਤ ਲੜਕੀ ਦਾ ਬਲਾਤਕਾਰ ਕਰਨ ਤੋਂ ਬਾਅਦ ਬਲਾਤਕਾਰੀ ਗੁੰਡਿਆਂ ਵੱਲੋਂ ਉਸ ਦਾ ਕਤਲ ਕਰਨਾ। ਆਗੂਆਂ ਨੇ ਆਖਿਆ ਕਿ ਯੂਪੀ ਵਿੱਚ ਯੋਗੀ ਦਾ ਜੰਗਲ ਰਾਜ ਚੱਲ ਰਿਹਾ ਹੈ, ਜਿੱਥੇ ਦਲਿਤਾਂ ਨਾਲ ਰੋਜ਼ਾਨਾ ਧੱਕੇਸ਼ਾਹੀ ਹੁੰਦੀ ਹੈ। ਸਮੁੱਚੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਦਲਿਤ ਵਿਦਿਆਰਥੀਆਂ ਨੂੰ ਦਾਖਲਾ ਤੁਰੰਤ ਦਿੱਤਾ ਜਾਵੇ। ਜੇਕਰ ਦਲਿਤ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਂਦਾ ਤਾਂ ਦੂਸਰੇ ਵਿਦਿਆਰਥੀਆਂ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਬਲਾਤਕਾਰੀ ਕਾਤਲਾਂ ਨੂੰ ਫਾਸਟ ਟਰੈਕ ਕੋਰਟ ਰਾਹੀਂ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਬਹੁਜਨ ਫਰੰਟ ਮੋਰਚਾ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਦਾਖਲ ਨਾ ਕੀਤਾ ਗਿਆ ਤਾਂ ਕਾਂਗਰਸੀ ਮੰਤਰੀਆਂ ਤੇ ਐੱਮਐੱਲਏ ਦੇ ਘਰਾਂ ਦਾ ਿਘਰਾਓ ਕੀਤਾ ਜਾਵੇਗਾ।

You May Also Like

Leave a Reply

Your email address will not be published. Required fields are marked *