ਹਵਾਈ ਫ਼ੌਜ ਪਾਕਿ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਦੇ ਸਮਰੱਥ: ਧਨੋਆ

ਨਵੀਂ ਦਿੱਲੀ, 10106CD _MA_DELHI _AIR MARSHAL BS DHANOA1ਭਾਰਤੀ ਹਵਾਈ ਫੌਜ ਦੇ ਮੁਖੀ ਬੀਐਸ ਧਨੋਆ ਨੇ ਅੱਜ ਕਿਹਾ ਕਿ ਹਵਾਈ ਫੌਜ ਪਾਕਿਸਤਾਨ ਵਿੱਚ ਪਰਮਾਣੂ ਤੇ ਹੋਰ ਟਿਕਾਣਿਆਂ ਦਾ ਪਤਾ ਲਾਉਣ ਤੇ ਹਮਲਾ ਕਰਨ ਦੇ ਸਮਰੱਥ ਹੈ। ਉਨ੍ਹਾਂ ਇਹ ਵੀ ਆਖਿਆ ਕਿ ਚੀਨ ਤੇ ਪਾਕਿਸਤਾਨ ਤੋਂ ਖ਼ਤਰੇ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਹਮਣਾ ਕਰਨ ਲਈ ਹਵਾਈ ਫੌਜ ਇਕੋ ਸਮੇਂ ਦੋ ਫਰੰਟਾਂ ਉਤੇ ਜੰਗ ਲੜਨ ਦੇ ਵੀ ਯੋਗ ਹੈ।
ਉਨ੍ਹਾਂ ਦੀਆਂ ਇਹ ਟਿੱਪਣੀਆਂ ਇੱਥੇ ਹਵਾਈ ਫੌਜ ਦੇ ਸਥਾਪਨਾ ਦਿਵਸ (8 ਅਕਤੂਬਰ) ਤੋਂ ਪਹਿਲਾਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਆਈਆਂ। ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਬਾਰੇ ਆਲਮੀ ਚਿੰਤਾਵਾਂ ਅਤੇ ਲੋੜ ਪੈਣ ਉਤੇ ਪਾਕਿਸਤਾਨ ਨੂੰ ਪਰਮਾਣੂ ਹਥਿਆਰ ਵਰਤਣ ਤੋਂ ਰੋਕਣ ਬਾਰੇ ਹਵਾਈ ਫੌਜ ਦੀ ਯੋਗਤਾ ਸਬੰਧੀ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ‘‘ਸਾਡੇ ਕੋਲ ਪਰਮਾਣੂ ਸਿਧਾਂਤ ਦਾ ਮਸੌਦਾ ਹੈ। ਇਸ ਵਿੱਚ ਸਪੱਸ਼ਟ ਹੈ ਕਿ ਜਦੋਂ ਦੁਸ਼ਮਣ ਸਾਡੇ ਖ਼ਿਲਾਫ਼ ਪਰਮਾਣੂ ਹਥਿਆਰ ਵਰਤਣ ਦਾ ਫੈਸਲਾ ਕਰਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਹਵਾਈ ਫੌਜ ਦਾ ਸਬੰਧ ਹੈ, ਇਹ ਸਰਹੱਦ ਪਾਰ ਨਾ ਸਿਰਫ਼ ਰਣਨੀਤਕ ਪੱਖੋਂ ਅਹਿਮ ਪਰਮਾਣੂ ਹਥਿਆਰਾਂ ਦਾ ਪਤਾ ਲਾਉਣ ਤੇ ਤਬਾਹ ਕਰਨ ਦੇ ਸਮਰੱਥ ਹੈ, ਸਗੋਂ ਹੋਰ ਟਿਕਾਣਿਆਂ ਉਤੇ ਵੀ ਅਜਿਹੀ ਕਾਰਵਾਈ ਦੇ ਯੋਗ ਹੈ।’’
ਡੋਕਲਾਮ ਵਿੱਚ ਭਾਰਤ ਤੇ ਚੀਨੀ ਫੌਜੀਆਂ ਵਿਚਾਲੇ ਤਣਾਅ ਦਾ ਹਵਾਲਾ ਦਿੰਦਿਆਂ ਸ੍ਰੀ ਧਨੋਆ ਨੇ ਕਿਹਾ ਕਿ ਹਵਾਈ ਫੌਜ ਇਕੋ ਸਮੇਂ ਦੋ ਮੁਹਾਜ਼ ਉਤੇ ਵੀ ਜੰਗ ਲੜ ਸਕਦੀ ਹੈ। ਚੀਨੀ ਫੌਜੀਆਂ ਦੇ ਡੋਕਲਾਮ ਦੀ ਚੁੰਬੀ ਵਾਦੀ ਵਿੱਚ ਮੌਜੂਦ ਹੋਣ ਦੀ ਟਿੱਪਣੀ ਕਰਦਿਆਂ ਹਵਾਈ ਫੌਜ ਦੇ ਮੁਖੀ ਨੇ ਕਿਹਾ ਕਿ ਇਸ ਮੁੱਦੇ ਦਾ ਸ਼ਾਂਤੀਪੂਰਨ ਹੱਲ ਦੋਵਾਂ ਮੁਲਕਾਂ ਦੇ ਹਿੱਤ ਵਿੱਚ ਹੋਵੇਗਾ। -ਪੀਟੀਆਈ

ਭਾਰਤ ਤੋਂ ਖ਼ਤਰਾ ਸਥਾਈ: ਪਾਕਿ ਫ਼ੌਜ 
ਇਸਲਾਮਾਬਾਦ: ਪਾਕਿਸਤਾਨੀ ਥਲ ਸੈਨਾ ਨੇ ਅੱਜ ਕਿਹਾ ਕਿ ਮੁਲਕ ਲਈ ਭਾਰਤ ‘ਸਥਾਈ ਖ਼ਤਰਾ’ ਬਣਿਆ ਹੋਇਆ ਹੈ, ਜਿਸ ਕਾਰਨ ਪੱਛਮੀ ਸਰਹੱਦ ਅਸੁਰੱਖਿਅਤ ਹੈ। ਪਾਕਿਸਤਾਨ ਨੂੰ ਸੁਰੱਖਿਆ ਖ਼ਤਰਿਆਂ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਕਿਹਾ ਕਿ ਦੇਸ਼ ਨੂੰ ਪੂਰਬੀ ਤੇ ਪੱਛਮੀ ਸਰਹੱਦਾਂ ਉਤੇ ਵੱਖ ਵੱਖ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।      -ਪੀਟੀਆਈ

You May Also Like

Leave a Reply

Your email address will not be published. Required fields are marked *