ਹਿੰਦੁਸਤਾਨ ‘ਚ ਪਾਕਿ ਦਾ ਗੁਣਗਾਨ ਕਰਨ ਦੀ ਬਜਾਏ ਪਾਕਿਸਤਾਨ ਚਲੇ ਜਾਣ ਸਿੱਧੂ : ਵਿਜ

ਅੰਬਾਲਾ:  ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਦ ਤੋਂ ਪਾਕਿਸਤਾਨ ਹੋ ਕੇ ਆਏ ਹਨ ਤਦ ਤੋਂ ਰਾਜਨੀਤੀ ਗਰਮਾਈ ਜਿਹੀ ਰਹਿੰਦੀ ਹੈ। ਇਸ ਦੀ ਜਿਊਂਦੀ ਜਾਗਦੀ ਉਦਾਹਰਣ ਹਰਿਆਣਾ ਦੇ ਗੱਬਰ ਕਹੇ ਜਾਣ ਵਾਲੇ ਅਤੇ ਪ੍ਰਦੇਸ਼ ਸਿਹਤ ਮੰਤਰੀ ਅਨਿਲ ਵਿਜ ਦੇ ਬਿਆਨਾਂ ਤੋਂ ਸਾਫ ਜ਼ਾਹਰ ਹੁੰਦੀ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਦੇ ਦੱਖਣੀ ਭਾਰਤ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਗੱਲ ਕਹਿੰਦੇ ਹੋਏ ਟਵੀਟ ਕੀਤਾ ਹੈ।
ਵਿਜ ਨੇ ਟਵੀਟ ‘ਚ ਲਿਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਜੇਕਰ ਆਤੰਕਿਸਤਾਨ (ਪਾਕਿਸਤਾਨ) ਅਤੇ ਉਸ ਦੀ ਗੋਲੀ ਦੀ ਭਾਸ਼ਾ ਤੁਹਾਨੂੰ ਇੰਨੀ ਚੰਗੀ ਲੱਗਦੀ ਹੈ ਤਾਂ ਤੁਸੀਂ ਹਿੰਦੁਸਤਾਨ ‘ਚ ਰਹਿ ਕੇ ਪਾਕਿ ਏਜੰਟ ਦੀ ਤਰ੍ਹਾਂ ਪਾਕਿਸਤਾਨ ਦਾ ਗੁਣਗਾਨ ਕਰਨ ਦੀ ਬਜਾਏ ਪਾਕਿਸਤਾਨ ਹੀ ਚੱਲੇ ਜਾਓ ਤਾਂ ਚੰਗਾ ਹੈ।

You May Also Like

Leave a Reply

Your email address will not be published. Required fields are marked *