ਹੁਣ ਐਡਮਿੰਟਨ ਤੇ ਕੈਲਗਰੀ ਸ਼ਹਿਰਾਂ ਵਿਚਕਾਰ ਦੌੜੇਗੀ Hyperloop Train, ਇਕ ਹਜ਼ਾਰ ਕਿੱਲੋਮੀਟਰ ਪ੍ਰਤੀ ਘੰਟਾ ਹੈ ਰਫ਼ਤਾਰ

ਐਡਮਿੰਟਨ : ਹੁਣ ਐਡਮਿੰਟਨ ਅਤੇ ਕੈਲਗਰੀ ਸ਼ਹਿਰ ਵਿਚਕਾਰ ਹਾਈਪਰਲੂਪ ਗੱਡੀ ਚੱਲੇਗੀ ਜਿਸ ਦੀ ਰਫ਼ਤਾਰ ਇਕ ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਸਬੰਧੀ ਅੱਜ ਅਲਬਰਟਾ ਸਰਕਾਰ ਦਾ ਟਰਾਂਸਪੌਂਡ ਕੰਪਨੀ ਨਾਲ ਲਿਖਤੀ ਸਮਝੌਤਾ ਹੋਇਆ ਹੈ। ਟਰਾਂਸਪੌਂਡ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅਜੇ ਇਹ ਤਾਂ ਨਹੀਂ ਦੱਸਿਆ ਗਿਆ ਕਿ ਸਰਕਾਰ ਕਿੰਨੀ ਰਾਸ਼ੀ ਇਸ ਬਿਲੀਅਨ ਡਾਲਰ ਦੇ ਪ੍ਰਾਜੈਕਟ ਵਿਚ ਖ਼ਰਚੇਗੀ ਪਰ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ 38 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਟਰਾਂਸਪੌਡ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਪ੍ਰਾਜੈਕਟ ’ਚ ਜੇ ਕੋਈ ਰੁਕਾਵਟ ਨਾ ਆਈ ਤਾਂ 2025 ’ਚ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ 2026 ਵਿਚ ਹਾਈਪਰਲੂਪ ਗੱਡੀ ਦੀ ਟੈਸਟਿੰਗ ਦੀ ਸੰਭਾਵਨਾ ਹੈ।

You May Also Like

Leave a Reply

Your email address will not be published. Required fields are marked *