ਹੁਣ ਬੀ.ਸੀ. ‘ਚ 16 ਤੋਂ 17 ਸਾਲ ਦੇ ਨਾਬਾਲਗ ਵੀ ਵੋਟ ਲਈ ਕਰ ਸਕਦੇ ਹਨ ਰਜਿਸਟਰ

ਬ੍ਰਿਟਿਸ਼ ਕੋਲੰਬੀਆ— ਕੈਨੇਡਾ ‘ਚ ਆਮ ਚੋਣਾਂ ਹੋਣ ਨੂੰ ਅਜੇ 18 ਮਹੀਨੇ ਬਾਕੀ ਪਰ ਦੇਸ਼ ਦੇ ਕਈ ਇਲਾਕਿਆਂ ‘ਚ ਇਸ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬ੍ਰਿਟਿਸ਼ ਕੋਲੰਬੀਆ ‘ਚ 16 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰੋਵਿੰਸ਼ੀਅਲ ਵੋਟਰਾਂ ਦੀ ਸੂਚੀ ‘ਚ ਪ੍ਰੀ-ਰਜਿਸਟਰ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਇਹ ਫੈਸਲਾ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਇਲੈਕਸ਼ਨ ਕਾਰਜਕਾਰੀ ਅਧਿਕਾਰੀ ਦੀਆਂ ਕਈ ਸਿਫਾਰਿਸ਼ਾਂ ‘ਚੋਂ ਇਕ ਹੈ, ਜੋਂ ਕਿ ਉਨ੍ਹਾਂ ਵਲੋਂ ਵਿਧਾਨ ਸਭਾ ਨੂੰ ਕੀਤੀਆਂ ਗਈਆਂ ਸਨ।
ਕੈਥ ਆਰਚਰ ਨੇ ਵਿਧਾਨ ਸਭਾ ਨੂੰ ਸੌਂਪੀ ਆਪਣੀ ਰਿਪੋਰਟ ‘ਚ ਕਿਹਾ ਕਿ ਜੋ ਬੱਚੇ ਐਡਵਾਂਸ ‘ਚ ਵੋਟਿੰਗ ਲਈ ਰਜਿਸਟਰ ਕਰ ਲੈਣਗੇ, ਉਨ੍ਹਾਂ ਨੂੰ ਵੋਟਰ ਲਿਸਟ ‘ਚ ਸ਼ਾਮਲ ਕਰਨਾ ਸੌਖਾ ਹੋ ਜਾਵੇਗਾ, ਜਦੋਂ ਉਹ 18 ਸਾਲ ਦੇ ਹੋ ਜਾਣਗੇ ਤੇ ਇਸ ਦਾ ਵੋਟਾਂ ਦੇ ਨਤੀਜਿਆਂ ‘ਤੇ ਸਾਕਾਰਾਤਮਕ ਅਸਰ ਪਵੇਗਾ। ਇਸ ਦੇ ਨਾਲ ਆਰਚਰ ਨੇ ਆਪਣੀ ਰਿਪੋਰਟ ‘ਚ ਅਪੀਲ ਕੀਤੀ ਕਿ ਚੋਣ ਅਧਿਕਾਰੀਆਂ ਨੂੰ ਨਿੱਜੀ ਜਾਣਕਾਰੀ ਤੱਕ ਜ਼ਿਆਦਾ ਪਹੁੰਚ ਦੇਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਵੋਟਰ ਲਿਸਟ ਨੂੰ ਅਪ-ਟੂ-ਡੇਟ ਰੱਖਿਆ ਜਾ ਸਕੇ। ਆਰਚਰ ਵਲੋਂ ਪੇਸ਼ ਕੀਤੀ ਰਿਪੋਰਟ ‘ਚ ਕਾਗਜ਼ੀ ਮਤਦਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪਰ ਵੋਟਾਂ ਦੌਰਾਨ ਇਲੈਕਟ੍ਰਾਨਿਕ ਪੋਲ ਬੁਕਸ ਤੇ ਬੈਲਟ ਟੈਬੁਲੇਟਰਾਂ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਗਈ ਤਾਂ ਕਿ ਵੋਟਿੰਗ ਪ੍ਰਕਿਰਿਆ ਨੂੰ ਹੋਰ ਸੌਖਾਲਾ ਬਣਾਇਆ ਜਾ ਸਕੇ।

ਸਿਫਾਰਿਸ਼ ਦਾ ਸਵਾਗਤ
ਆਟਾਰਨੀ ਜਨਰਲ ਡੈਵਿਡ ਐਬੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਇਲੈਕਸ਼ਨ ਬੀਸੀ ਦੀਆਂ ਸਿਫਾਰਿਸ਼ਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਬਹੁਤ ਮਹੱਤਵਪੂਰਨ ਸਿਫਾਰਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀ-ਰਜਿਸਟ੍ਰੇਸ਼ਨ ਨਾਲ ਵੋਟਰਾਂ ਦੀ ਸੂਚੀ ‘ਚ ਹੋਰ ਯੋਗ ਵੋਟਰ ਜੁੜ ਜਾਣਗੇ। ਵੋਟਾਂ ‘ਚ ਨੌਜਵਾਨ ਪੀੜੀ ਦਾ ਵੱਡਾ ਯੋਗਦਾਨ ਰਹਿੰਦਾ ਹੈ। ਚੋਣ ਪ੍ਰਸਤਾਵਾਂ ਨੂੰ ਲਾਗੂ ਕਰਨ ਲਈ ਚੋਣ ਕਾਨੂੰਨਾਂ ‘ਚ ਬਦਲਾਅ ਦੀ ਵੀ ਲੋੜ ਹੋਵੇਗੀ ਤੇ ਐਬੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰਿਪੋਰਟ ‘ਚ ਸ਼ਾਮਲ ਸਾਰੇ ਪ੍ਰਸਤਾਵਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰ ਲਿਆ ਜਾਵੇਗਾ।

You May Also Like

Leave a Reply

Your email address will not be published. Required fields are marked *