ਹੈਲਥ ਕੈਨੇਡਾ ਨੇ ਕੋਵਿਡ-19 ਟੈਸਟਿੰਗ ਕਿੱਟਜ਼ ਨੂੰ ਦਿੱਤੀ ਮਨਜ਼ੂਰੀ

ਓਟਵਾ, 13 ਅਪਰੈਲ : ਹੈਲਥ ਕੈਨੇਡਾ ਵੱਲੋਂ ਕੋਵਿਡ-19 ਲਈ ਨਵੇਂ ਰੈਪਿਡ ਟੈਸਟ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਹੜਾ ਇੱਕ ਘੰਟੇ ਦੇ ਅੰਦਰ ਅੰਦਰ ਨਤੀਜੇ ਦੇ ਸਕਦਾ ਹੈ। ਇਸ ਨਾਲ ਪਬਲਿਕ ਹੈਲਥ ਲੈਬੋਰੇਟਰੀਜ਼ ਉੱਤੇ ਪਿਆ ਬੋਝ ਵੀ ਘੱਟ ਜਾਵੇਗਾ ਤੇ ਟੈਸਟਿੰਗ ਕਿੱਟਜ਼ ਦੀ ਕਿੱਲਤ ਦਾ ਮਾਮਲਾ ਵੀ ਸੁਲਝ ਜਾਵੇਗਾ।
ਓਟਵਾ ਸਥਿਤ ਸਪਾਰਟਨ ਬਾਇਓਸਾਇੰਸ ਨੂੰ ਵੀਕੈਂਡ ਉੱਤੇ ਇਹ ਮਨਜੂ਼ਰੀ ਮਿਲੀ ਤੇ ਉਹ ਸੋਮਵਾਰ ਤੱਕ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਇਹ ਟੈਸਟ ਭੇਜਣੇ ਸ਼ੁਰੂ ਕਰ ਦੇਵੇਗੀ। ਇਹ ਜਾਣਕਾਰੀ ਕੰਪਨੀ ਦੇ ਚੀਫ ਐਗਜ਼ੈਕਟਿਵ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੰਪਨੀ ਕੋਲ ਫੈਡਰਲ ਸਰਕਾਰ, ਓਨਟਾਰੀਓ ਤੇ ਕਿਊਬਿਕ ਦੇ ਨਾਲ ਨਾਲ ਅਲਬਰਟਾ ਲਈ ਰੈਪਿਡ ਕੋਵਿਡ-19 ਟੈਸਟ ਕਰਨ ਦਾ ਕਾਂਟਰੈਕਟ ਹੈ। ਡਾ. ਲੈਮ ਨੇ ਆਖਿਆ ਕਿ ਹੋਰ ਪ੍ਰੋਵਿੰਸਾਂ ਵੀ ਕੰਪਨੀ ਨਾਲ ਕੰਮ ਕਰਨ ਲਈ ਨਵੇਂ ਰਾਹ ਲੱਭਣ ਦੀ ਤਿਆਰੀ ਕਰ ਰਹੀਆਂ ਹਨ ਪਰ ਹਾਲ ਦੀ ਘੜੀ ਉਨ੍ਹਾਂ ਦਾ ਐਲਾਨ ਨਹੀਂਂ ਕੀਤਾ ਗਿਆ।
ਹੁਣ ਤੱਕ ਕੋਵਿਡ-19 ਟੈਸਟਸ ਵੱਡੀਆਂ ਪੌਲੀਮਰੇਸ ਚੇਨ ਰਿਐਕਸ਼ਨ ਮਸ਼ੀਨਾਂ ਰਾਹੀਂਂ ਕੀਤੇ ਜਾਂਦੇ ਸਨ। ਪਰ ਸਪਾਰਟਨ ਟੈਸਟ ਹੱਥ ਵਿੱਚ ਫੜੇ ਜਾ ਸਕਣ ਵਾਲੇ ਡੀਐਨਏ ਐਨਾਲਾਈਜ਼ਰ ਰਾਹੀਂਂ ਕੀਤੇ ਜਾਂਦੇ ਹਨ ਜੋ ਕਿ ਹਸਪਤਾਲਾਂ ਤੇ ਹੋਰਨਾਂ ਸੰਸਥਾਵਾਂ ਨੂੰ ਮਰੀਜ਼ਾਂ ਦੀ ਜਾਂਚ ਕਰਨ ਤੇ ਪ੍ਰੋਵਿੰਸ਼ੀਅਲ ਲੈਬ ਵਿੱਚ ਸੈਂਪਲ ਭੇਜਣ ਦੀ ਬਜਾਏ ਥੋੜ੍ਹੇ ਚਿਰ ਵਿੱਚ ਉੱਥੇ ਹੀ ਨਤੀਜੇ ਮੁਹੱਈਆ ਕਰਵਾਉਣ ਦੀ ਸਮਰੱਥਾ ਰੱਖਦੇ ਹਨ।
ਇਹ ਫੈਸਲਾ ਨਾ ਸਿਰਫ ਪੇਂਡੂ ਤੇ ਦੂਰ ਦਰਾਜ ਦੇ ਇਲਾਕਿਆਂ ਲਈ ਅਹਿਮ ਹੈ ਸਗੋਂ ਉਨ੍ਹਾਂ ਮੂਲਵਾਸੀ ਕਮਿਊਨਿਟੀਜ਼ ਲਈ ਵੀ ਫਾਇਦੇਮੰਦ ਹੈ ਜਿਨ੍ਹਾਂ ਦੀ ਵੱਡੀਆਂ ਪੀਸੀਆਰ ਮਸ਼ੀਨਾਂ ਤੱਕ ਕੋਈ ਪਹੁੰਚ ਨਹੀਂਂ ਹੈ। ਅਜਿਹੇ ਵਿੱਚ ਇਨ੍ਹਾਂ ਨਾਲ ਨਤੀਜੇ ਤੇਜ਼ੀ ਨਾਲ ਮਿਲ ਸਕਿਆ ਕਰਨਗੇ।

You May Also Like

Leave a Reply

Your email address will not be published. Required fields are marked *