ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕੇਂਦਰੀ ਮੰਤਰੀ ਵਿਜੈ ਗੋਇਲ ਅਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਸਮੇਤ ਹੰਸ ਰਾਜ ਹੰਸ ਤੇ ਉਨ੍ਹਾਂ ਦੇ ਪੁੱਤਰ ਨਵਰਾਜ ਹੰਸ ਦੀ ਮੌਜੂਦਗੀ ‘ਚ ਮੈਂਬਰਸ਼ਿਪ ਗ੍ਰਹਿਣ ਕੀਤੀ। ਮਨੋਜ ਤਿਵਾੜੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਹਰਸ਼ਵਰਧਨ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਵੀ ਭਾਜਪਾ ਨੇ ਦਿੱਲੀ ਉੱਤਰੀ-ਪੱਛਮੀ ਸੀਟ ਤੋਂ ਮੈਦਾਨ ‘ਚ ਉਤਾਰਿਆ ਹੈ। ਦਲੇਰ ਮਹਿੰਦੀ ਹੰਸ ਰਾਜ ਹੰਸ ਦੇ ਕੁੜਮ ਹਨ।