ਨਿਊਯਾਰਕ- ਪੈਪਸੀਕੋ ਦੀ ਸੀ. ਈ. ਓ. ਇੰਦਰਾ ਨੂਈ ਜੋ ਭਾਰਤੀ ਮੂਲ ਦੀ ਹੈ, ਨੂੰ ‘ਗੇਮ ਚੇਂਜਰ ਆਫ਼ ਦੀ ਯੀਅਰ ਪੁਰਸਕਾਰ’ ਨਾਲ ਨਿਵਾਜਿਆ ਜਾਵੇਗਾ | ਜਾਣਕਾਰੀ ਅਨੁਸਾਰ ਇਹ ਪੁਰਸਕਾਰ ਉਨ੍ਹਾਂ ਨੂੰ ‘ਗਲੋਬਲ ਕਲਚਰਲ ਆਰਗੇਨਾਈਜ਼ੇਸ਼ਨ’ ਵਲੋਂ ਉਨ੍ਹਾਂ ਦੀਆਂ ਕਾਰੋਬਾਰੀ ਪ੍ਰਾਪਤੀਆਂ, ਮਾਨਵਤਾ ਰਿਕਾਰਡ ਅਤੇ ਸੰਸਾਰ ਭਰ ‘ਚ ਔਰਤਾਂ ਅਤੇ ਲੜਕੀਆਂ ਦੀ ਵਕਾਲਤ ਦੇ ਬਦਲੇ ਦਿੱਤਾ ਜਾ ਰਿਹਾ ਹੈ | ‘2018 ਏਸ਼ੀਆ ਗੇਮ ਚੇਂਜਰ ਪੁਰਸਕਾਰ’ ਅਕਤੂਬਰ ਮਹੀਨੇ ‘ਚ ਉਨ੍ਹਾਂ ਵਿਅਕਤੀਆਂ ਤੇ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਦੁਨੀਆ ਭਰ ‘ਚ ਆਪਣੇ ਸਾਥੀ ਨਾਗਰਿਕਾਂ ਨੂੰ ਪ੍ਰੇਰਿਤ ਕੀਤਾ ਹੈ | ਏਸ਼ੀਆ ਸੁਸਾਇਟੀ ਦੇ ਪ੍ਰਧਾਨ ਤੇ ਸੀ. ਈ. ਓ. ਜੇਸੈੱਟ ਸ਼ੀਰਨ ਨੇ ਕਿਹਾ ਕਿ ਇੰਦਰਾ ਨੂਈ ਅਸਲ ‘ਚ ਪਰਿਵਰਤਨਕਾਰੀ ਨੇਤਾ ਹੈ |