2020 ਤਕ ਸਰੀ ਨੂੰ ਮਿਲ ਜਾਵੇਗੀ ਆਪਣੀ ਸਥਾਨਕ ਪੁਲਿਸ

ਸੰਦੀਪ ਸਿੰਘ ਧੰਜੂ, ਸਰੀ : ਸਰੀ ਸ਼ਹਿਰ ਨੂੰ ਆਪਣੀ ਸਥਾਨਕ ਪੁਲਿਸ ਛੇਤੀ ਮਿਲਣ ਜਾ ਰਹੀ ਹੈ ਅਤੇ 2020 ਤਕ ਸ਼ਹਿਰ ਵਾਸੀਆਂ ਨੂੰ ਪੁਲਿਸ ਸ਼ਹਿਰ ‘ਚ ਗਸ਼ਤ ਕਰਦੀ ਨਜ਼ਰ ਆਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰੀ ਸ਼ਹਿਰ ਦੇ ਮੇਅਰ ਡਗ ਮੈਕਲਨ ਨੇ ਸਥਾਨਕ ਸਿਟੀ ਹਾਲ ਵਿਖੇ ਕੀਤਾ। ਵਰਣਨਯੋਗ ਹੈ ਕਿ ਸ਼ਹਿਰ ‘ਚ ਵੱਧ ਰਹੀਆਂ ਹਿੰਸਕ ਘਟਨਾਵਾਂ ਦੇ ਚੱਲਦਿਆਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਹਮੇਸ਼ਾ ਹੀ ਪ੍ਰਸ਼ਨ ਚਿੰਨ੍ਹ ਲਗਾਇਆ ਜਾਂਦਾ ਰਿਹਾ ਹੈ ਕਿਉਂਕਿ ਸਰੀ ਕੈਨੇਡਾ ਦਾ ਇਕਲੌਤਾ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਕੋਲ ਆਪਣੀ ਪੁਲਿਸ ਨਹੀਂ ਹੈ ਅਤੇ ਆਰਸੀਐੱਮਪੀ (ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ) ਨੂੰ ਡੈਪੂਟੇਸ਼ਨ ‘ਤੇ ਸਰੀ ਸ਼ਹਿਰ ‘ਚ ਸੇਵਾਵਾਂ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। ਦਿਨ ਪ੍ਰਤੀ ਦਿਨ ਹੁੰਦੇ ਅਪਰਾਧਿਕ ਮਾਮਲਿਆਂ ‘ਤੇ ਪ੍ਰਸ਼ਾਸਨ ਦੀ ਢਿੱਲੀ ਪਕੜ ਕਾਰਨ ਸਰੀ ਨਿਵਾਸੀਆਂ ਅਤੇ ਮਾਹਿਰਾਂ ਦੀ ਚਿਰਾਂ ਤੋਂ ਸਰੀ ਸ਼ਹਿਰ ਦੀ ਆਪਣੀ ਸਥਾਨਕ ਪੁਲਿਸ ਫੋਰਸ ਬਣਾ ਕੇ ਉਸ ਨੂੰ ਸ਼ਹਿਰ ਦਾ ਕੰਟਰੋਲ ਦਿੱਤੇ ਜਾਣ ਦੀ ਮੰਗ ਨੂੰ ਹਾਂ-ਪੱਖੀ ਹੁੁੰਗਾਰਾ ਦਿੰਦਿਆਂ ਮੇਅਰ ਨੇ ਅੱਜ ਕਿਹਾ ਕਿ ਇਸ ਸਬੰਧੀ ਤਜਵੀਜ਼ ਬਣਾ ਕੇ ਸੂਬੇ ਦੀ ਰਾਜਧਾਨੀ ਵਿਕਟੋਰੀਆ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਹੈ ਜਿਸ ਤਹਿਤ ਪਹਿਲਾਂ ਸਰੀ ਪੁਲਿਸ ਬੋਰਡ ਬਣਾਇਆ ਜਾਵੇਗਾ ਅਤੇ ਇਹ ਬੋਰਡ ਸਰੀ ਵਿਚ ਪੁਲਿਸ ਵਿਭਾਗ ਦੇ ਕੰਮਕਾਜ ਦਾ ਕੰਟਰੋਲ ਕਰੇਗਾ। ਮੇਅਰ ਵੱਲੋਂ ਇਸ ਸਮੇਂ ਸਰੀ ਪੁਲਿਸ ਦੀ ਵਰਦੀ ਅਤੇ ਗੱਡੀ ਦਾ ਨਮੂਨਾ ਵੀ ਪੇਸ਼ ਕੀਤਾ ਗਿਆ।

You May Also Like

Leave a Reply

Your email address will not be published. Required fields are marked *