3 ਹੋਰ ਪੰਜਾਬੀ ਨੌਜਵਾਨਾਂ ‘ਤੇ ਬ੍ਰਿਟਿਸ਼ ਕੋਲੰਬੀਆ ‘ਚ ਨਸ਼ਾ ਤਸਕਰੀ ਕਰਨ ਦੇ ਦੋਸ਼

ਐਬਟਸਫੋਰਡ — ਬ੍ਰਿਟਿਸ਼ ਕੋਲੰਬੀਆ ‘ਚ ਗਿਰੋਹਾਂ ਦਰਮਿਆਨ ਟਕਰਾਅ ਕਾਰਨ ਵਾਪਰ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਦੀ ਪੜਤਾਲ ਅੱਗੇ ਵਧਾਉਂਦਿਆ ਐਬਟਸਫੋਰਡ ਪੁਲਸ ਨੇ ਪੰਜਾਬੀ ਮੂਲ ਦੇ 3 ਨੌਜਵਾਨਾਂ ਵਿਰੁੱਧ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਲਾਏ ਹਨ। ਪੁਲਸ ਮੁਤਾਬਕ ਨਵਪ੍ਰੀਤ ਧਾਲੀਵਾਲ (19), ਸੁਖਜੀਤ ਮੱਲ੍ਹੀ (19) ਅਤੇ ਇਸ਼ਾਨ ਮੁਟਨੇਦਾ ਵਿਰੁੱਧ ਫੈਂਟਾਨਿਲ, ਕੋਕੀਨ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਤਸਕਰੀ ਦੇ ਮਕਸਦ ਨਾਲ ਆਪਣੇ ਕੋਲ ਰੱਖਣ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ ਲੱਗੇ ਹਨ।  ਗ੍ਰਿਫਤਾਰੀ ਸਮੇਂ ਇਸ਼ਾਨ ਮੁਟਨੇਜਾ ਅਜਿਹੇ ਹੀ ਦੋਸ਼ਾਂ ਤਹਿਤ ਜ਼ਮਾਨਤ ‘ਤੇ ਚੱਲ ਰਿਹਾ ਸੀ। ਐਬਟਸਫੋਰਡ ਪੁਲਸ ਦੀ ਗੈਂਗ ਟਾਸਕ ਇਕਾਈ ਦੇ ਸਾਰਜੈਂਟ ਨੇ ਦੱਸਿਆ ਕਿ ਇਹ ਸਾਰੇ ਗਿਰੋਹਾਂ ਵਰਗੇ ਤੌਰ ਤਰੀਕੇ ਅਪਣਾਉਂਦੇ ਸਨ ਅਤੇ ਸਮਾਜ ਨੂੰ ਇਨ੍ਹਾਂ ਤੋਂ ਖਤਰਾ ਪੈਦਾ ਹੋ ਰਿਹਾ ਸੀ। ਐਨੀ ਘੱਟ ਉਮਰ ਦੇ ਨੌਜਵਾਨਾਂ ਦੀ ਹਿੰਸਕ ਵਾਰਦਾਤਾਂ ‘ਚ ਸ਼ਮੂਲੀਅਤ ਵੇਖ ਕੇ ਮਨ ਨੂੰ ਬਹੁਤ ਠੇਸ ਲੱਗਦੀ ਹੈ। ਐਬਟਸਫੋਰਡ ਪੁਲਸ ਵਿਭਾਗ ਵੱਲੋਂ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਆਪਣੀ ਵੈੱਬਸਾਈਟ ‘ਤੇ ਸਾਰੀ ਜਾਣਕਾਰੀ ਅਪਲੋਡ ਕਰ ਦਿੱਤੀ ਗਈ ਹੈ, ਜਦਕਿ ਮਾਪਿਆਂ ਲਈ ਹੈਲਪਲਾਈਨ, ਚੇਤਾਵਨੀ ਪੋਸਟਰ ਅਤੇ ਵੀਡੀਓ ਵੀ ਜਾਰੀ ਕੀਤੇ ਜਾਂਦੇ ਹਨ।

You May Also Like

Leave a Reply

Your email address will not be published. Required fields are marked *