46 ਸਕਿੰਟ ਦੇ ਵੀਡੀਓ ਵਿੱਚ ਭਾਰਤੀ ਪਾਇਲਟ ਨੇ ਬਹਾਦਰੀ ਨਾਲ ਆਪਣੀ ਪਛਾਣ ਦੱਸੀ

ਨਵੀਂ ਦਿੱਲੀ- ਪਾਕਿਸਤਾਨੀ ਫੌਜ ਨੇ ਅੱਖਾਂ ‘ਤੇ ਪੱਟੀ ਬੰਨ੍ਹੇ ਹੋਏ ਜ਼ਖਮੀ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਦਾ 46 ਸਕਿੰਟ ਦਾ ਵੀਡੀਓ ਜਾਰੀ ਕੀਤਾ ਤਾਂ ਬੰਦੀ ਬਣਾਏ ਜਾਣ ਦੇ ਬਾਵਜੂਦ ਤਾਮਿਲ ਨਾਡੂ ਦੇ ਰਹਿਣ ਵਾਲੇ 35 ਸਾਲਾਂ ਦੇ ਅਭਿਨੰਦਨ ਨੇ ਹੌਸਲਾ ਕਾਇਮ ਰੱਖਿਆ ਅਤੇ ਦਲੇਰੀ ਨਾਲ ਆਪਣੀ ਪਛਾਣ ਦੱਸੀ।
ਇਸ ਵੀਡੀਓ ਵਿੱਚ ਪਾਕਿਸਤਾਨੀ ਫੌਜ ਦੇ ਇੱਕ ਕਮਾਂਡਰ ਦੇ ਪੁੱਛਣ ਉੱਤੇ ਭਾਰਤੀ ਪਾਇਲਟ ਨੇ ਆਪਣੀ ਪਛਾਣ ਦੱਸਦੇ ਹੋਏ ਕਿਹਾ, ‘ਮੈਂ ਵਿੰਗ ਕਮਾਂਡਰ ਅਭਿਨੰਦਨ। ਮੈਂ ਭਾਰਤੀ ਹਵਾਈ ਫੌਜ ਦਾ ਅਫਸਰ ਹਾਂ। ਮੇਰਾ ਸਰਵਿਸ ਨੰਬਰ 27981 ਹੈ।’ ਪਾਕਿਸਤਾਨੀ ਫੌਜੀਆਂ ਦੇ ਹੋਰ ਜਾਣਕਾਰੀ ਮੰਗਣ ਉੱਤੇ ਉਨ੍ਹਾਂ ਬਸ ਏਨਾ ਕਿਹਾ, ‘ਮੈਨੂੰ ਏਨੀ ਹੀ ਜਾਣਕਾਰੀ ਦੇਣ ਦੀ ਇਜਾਜ਼ਤ ਹੈ।’ ਬਦਲੇ ਵਿੱਚ ਭਾਰਤੀ ਪਾਇਲਟ ਨੇ ਇਹ ਜ਼ਰੂਰ ਪੁੱਛਿਆ, ਕੀ ਮੈਂ ਪਾਕਿਸਤਾਨੀ ਫੌਜ ਕੋਲ ਮੌਜੂਦ ਹਾਂ। ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋਈ, ਪਰ ਪਾਕਿਸਤਾਨੀ ਫੌਜ ਦਾ ਦਾਅਵਾ ਹੈ ਕਿ ਉਸ ਨੇ ਉਨ੍ਹਾਂ ਨੂੰ ਮਿਗ-21 ਦੇ ਡਿੱਗਣ ਤੋਂ ਬਾਅਦ ਆਪਣੀ ਗ੍ਰਿਫਤ ਵਿੱਚ ਲਿਆ ਹੈ।

You May Also Like

Leave a Reply

Your email address will not be published. Required fields are marked *