ਕੈਨੇਡਾ ‘ਚ ਲਾਪਤਾ ਹੋਈ ਪੰਜਾਬਣ ਦੀ ਪੁਲਸ ਨੂੰ ਮਿਲੀ ਲਾਸ਼

ਕੈਲਗਰੀ — ਪਿਛਲੇ ਦਿਨੀਂ ਲਾਪਤਾ ਹੋਈ ਕੈਲਗਰੀ ਦੀ ਸਮਰਜੀਤ ਕੌਰ ਮਿਨ੍ਹਾਸ ਉਰਫ ਸੀਮਾ ਦੀ ਲਾਸ਼ ਬੁੱਧਵਾਰ ਨੂੰ ਪੁਲਸ ਨੇ ਬਰਾਮਦ ਕਰ ਲਈ। ਪੁਲਸ ਵੱਲੋਂ ਸੀਮਾ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਪਰ ਮਾਮਲੇ ਨਾਲ ਸਬੰਧੀ ਹੋਰ ਜਾਣਕਾਰੀਆਂ ਫਿਲਹਾਲ ਜਨਤਕ ਨਹੀਂ ਕੀਤੀਆਂ ਗਈਆਂ। ਕੈਲਗਰੀ ਪੁਲਸ ਮੁਤਾਬਕ ਸੀਮਾ ਨੂੰ ਆਖਰੀ ਵਾਰ 9 ਨਵੰਬਰ ਨੂੰ ਕੋਰਲ ਸਪ੍ਰਿੰਗਜ਼ ਵਿਖੇ ਵੇਖਿਆ ਗਿਆ ਸੀ। ਪਰਿਵਾਰ ਨੂੰ ਉਸ ਦੀ ਸੁੱਖ-ਸਾਂਦ ਬਾਰੇ ਬਹੁਤ ਚਿੰਤਾ ਹੋ ਰਹੀ ਸੀ ਪਰ ਲਾਸ਼ ਮਿਲਣ ਦੀ ਖਬਰ ਮਿਲਦਿਆਂ ਹੀ ਦੁੱਖਾਂ ਦਾ ਪਹਾੜ ਟੁੱਟ ਪਿਆ।
ਜ਼ਿਕਰਯੋਗ ਹੈ ਕਿ ਮਿਨ੍ਹਾਹ ਦੇ ਪਤੀ ਦੀ ਮੌਤ ਪਿਛਲੇ ਸਾਲ ਦਸੰਬਰ ਨੂੰ ਹੋ ਗਈ ਸੀ। ਬਾਅਦ ‘ਚ ਸੀਮਾ ਦੀ ਸਿਹਤ ਵੀ ਖਰਾਬ ਰਹਿਣ ਲੱਗ ਪਈ ਸੀ, ਜਿਸ ਕਾਰਨ ਉਹ ਕੰਮ ‘ਤੇ ਘੱਟ ਹੀ ਜਾਣ ਲੱਗੀ ਸੀ। ਉਸ ਦੀ ਇਕ 3 ਸਾਲਾਂ ਦੀ ਕੁੜੀ ਵੀ ਹੈ, ਜਿਹੜੀ ਮਿਨ੍ਹਾਸ ਦੇ ਲਾਪਤਾ ਹੋਣ ਤੋਂ ਪਹਿਲਾਂ ਉਸ ਦੇ ਨਾਲ ਹੀ ਰਹਿੰਦੀ ਸੀ।

You May Also Like

Leave a Reply

Your email address will not be published. Required fields are marked *