Coronavirus : ਦੇਸ਼ ‘ਚ ਹੁਣ 70 ਲੱਖ ਤੋਂ ਵੱਧ ਇਨਫੈਕਟਿਡ

ਜੇਐੱਨਐੱਨ, ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਲੋਕਾਂ ਦੀ ਗਿਣਤੀ ਸ਼ਨਿਚਰਵਾਰ ਨੂੰ 70 ਲੱਖ ਤੋਂ ਜ਼ਿਆਦਾ ਹੋ ਗਈ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ 60.50 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਸਰਗਰਮ ਮਾਮਲਿਆਂ ਦੀ ਕੁਲ ਗਿਣਤੀ ਵੀ ਦੂਜੇ ਦਿਨ ਨੌਂ ਲੱਖ ਤੋਂ ਘੱਟ ਰਹੀ। ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ ਨਵੇਂ ਮਾਮਲਿਆਂ ਨਾਲ ਕਰੀਬ 20 ਹਜ਼ਾਰ ਤੋਂ ਜ਼ਿਆਦਾ ਮਰੀਜ਼ ਠੀਕ ਹੋਏ। ਇਸ ਮਹਾਮਾਰੀ ਕਾਰਨ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵੀ ਪਿਛਲੇ ਕੁਝ ਦਿਨਾਂ ਤੋਂ ਹਜ਼ਾਰ ਤੋਂ ਘੱਟ ਬਣੀ ਹੋਈ ਹੈ।

ਸਮਾਚਾਰ ਏਜੰਸੀਆਂ ਵੱਲੋਂ 10.45 ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਤੋਂ ਹੁਣ ਤਕ 74,578 ਨਵੇਂ ਕੇਸ ਮਿਲੇ ਹਨ ਤੇ ਕੁਲ ਇਨਫੈਕਟਿਡਾਂ ਦੀ ਗਿਣਤੀ 70,43,143 ਹੋ ਗਈ ਹੈ। ਇਸ ਦੌਰਾਨ 91,248 ਮਰੀਜ਼ ਠੀਕ ਹੋਏ ਹਨ ਤੇ ਹੁਣ ਤਕ ਮਹਾਮਾਰੀ ਨੂੰ ਮਾਤ ਦੇ ਚੁੱਕੇ ਲੋਕਾਂ ਦੀ ਗਿਣਤੀ 60,66,031 ਹੋ ਗਈ ਹੈ। ਸਰਗਰਮ ਮਾਮਲੇ 8.68 ਲੱਖ ਰਹਿ ਗਏ ਹਨ। ਕੋਰੋਨਾ ਦੀ ਵਜਾ ਨਾਲ 1,08,286 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ 935 ਲੋਕਾਂ ਦੀ ਜਾਨ ਗਈ, ਜਿਸ ‘ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ ‘ਚ 308, ਕਰਨਾਟਕ ‘ਚ 102, ਉੱਤਰ ਪ੍ਰਦੇਸ਼ ‘ਚ 60, ਕੇਰਲਾ ‘ਚ 23, ਓਡੀਸ਼ਾ ‘ਚ 15 ਤੇ ਗੁਜ਼ਰਾਤ ‘ਚ 10 ਮੌਤਾਂ ਸ਼ਾਮਲ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 82,753 ਮਰੀਜ਼ ਠੀਕ ਹੋਏ ਹਨ ਤੇ 73,272 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 926 ਮਰੀਜ਼ਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਹੁਣ ਤਕ ਠੀਕ ਹੋ ਚੁੱਕੇ ਮਰੀਜ਼ਾਂ ਦਾ ਅੰਕੜਾ 59.88 ਲੱਖ ਹੋ ਗਿਆ ਹੈ, ਕੁਲ ਪੀੜਤਾਂ ਦੀ ਗਿਣਤੀ 69.79 ਲੱਖ ‘ਤੇ ਪਹੁੰਚ ਗਈ ਤੇ 1.07 ਲੱਖ ਹੁਣ ਤਕ ਜਾਨ ਗੁਆ ਚੁੱਕੇ ਹਨ। ਸਰਗਰਮ ਮਾਮਲੇ 8.83 ਲੱਖ ਹਨ, ਕੁਲ ਇਨਫੈਕਟਿਡਾਂ ਦਾ 12.64 ਫ਼ੀਸਦੀ ਹੈ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਵਧ ਕੇ 85.81 ਫ਼ੀਸਦੀ ਤੇ ਮੌਤ ਦੀ ਦਰ ਘਟ ਕੇ 1.54 ਫ਼ੀਸਦੀ ‘ਤੇ ਆ ਗਈ ਹੈ।

ਭਾਰਤੀ ਮੈਡੀਕਲ ਖੋਜ ਪ੍ਰਰੀਸ਼ਦ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 11,64,018 ਨਮੂਨਿਆਂ ਦੀ ਜਾਂਚ ਕੀਤੀ ਗਈ। ਨੌਂ ਅਕਤੂਬਰ ਤਕ ਕੋਰੋਨਾ ਦੇ ਅੱਠ ਕਰੋੜ 57 ਲੱਖ 98 ਹਜ਼ਾਰ 698 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

You May Also Like

Leave a Reply

Your email address will not be published. Required fields are marked *