Dwayne Johnson COVID-19: ਪਰਿਵਾਰ ਸਣੇ ਕੋਰੋਨਾ ਦਾ ਸ਼ਿਕਾਰ ਹੋਏ ਸੀ ਰਾਕ, ਵੀਡੀਓ ‘ਚ ਕੀਤਾ ਖ਼ੁਲਾਸਾ

ਨਵੀਂ ਦਿੱਲੀ, ਜੇਐੱਨਐੱਨ : ਦੁਨੀਆਭਰ ‘ਚ ਬੇਹੱਦ ਹਰਮਨ ਪਿਆਰੇ ਤੇ ਐਕਸ਼ਨ ਅਦਾਕਾਰ ਡ੍ਰੇਵਨ ਜਾਨਸਨ ਭਾਵ ਰਾਕ ਨੇ ਇਕ ਖ਼ੁਲਾਸਾ ਕਰ ਕੇ ਹੈਰਾਨ ਕਰ ਦਿੱਤਾ। ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰ ਕੇ ਡ੍ਰੇਵਨ ਜਾਨਸਨ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਸੀ ਜੇਕਰ ਹੁਣ ਠੀਕ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਤੇ ਦੋਵੇਂ ਛੋਟੀਆਂ ਬੇਟੀਆਂ ਕੋਵਿਡ-19 ਪਾਜ਼ੇਟਿਵ ਪਾਈ ਗਈ ਸੀ ਹਾਲਾਂਕਿ ਢਾਈ ਹਫ਼ਤੇ ਬਾਅਦ ਹੁਣ ਸਭ ਠੀਕ ਹੈ। ਰਾਕ ਅੱਗੇ ਕਹਿੰਦੇ ਹਨ ਕਿ ਚੰਗੀ ਗੱਲ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਸਿਹਤਮੰਦ ਹੈ ਤੇ ਹੁਣ ਕੰਟੇਜੀਅਸ ਨਹੀਂ ਹੈ। ਮੇਰੇ ਕੁਝ ਦੋਸਤ ਜਾਂ ਉਨ੍ਹਾਂ ਦੇ ਪਰਿਵਾਰ ਇਸ ਵਾਇਰਸ ਦੀ ਵਜ੍ਹਾ ਕਾਰਨ ਮਰ ਚੁੱਕੇ ਹਨ ਜੋ ਬੇਹੱਦ ਖ਼ਤਰਨਾਕ ਹੈ ਤੇ ਮਾਫ ਨਾ ਕਰਨ ਵਾਲਾ ਹੈ। ਡ੍ਰੇਵਨ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੁਝ ਦਿਨਾਂ ਪਹਿਲਾਂ ਗਲੇ ‘ਚ ਖਾਰਸ਼ ਹੋਈ ਸੀ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਸੀ। ਪੂਰਾ ਪਰਿਵਾਰ ਆਈਸੋਲੇਸ਼ਨ ‘ਚ ਚਲਿਆ ਗਿਆ ਸੀ।
ਡ੍ਰੇਨ ਨੇ ਦੱਸਿਆ ਕਿ ਉਹ ਕਰੀਬ ਦੋਸਤਾਂ ਦੇ ਸੰਪਰਕ ‘ਚ ਆਉਣ ਦੀ ਵਜ੍ਹਾ ਕਾਰਨ ਕੋਵਿਡ-19 ਸੰਕ੍ਰਮਿਤ ਹੋਏ ਸੀ। ਉਹ ਸਾਰੇ ਭਰੋਸੇ ਦੇ ਲਾਇਕ ਲੋਕ ਹਨ। ਉਨ੍ਹਾਂ ਨੂੰ ਵੀ ਇਹ ਪਤਾ ਸੀ ਕਿ ਉਨ੍ਹਾਂ ਨੂੰ ਇਹ ਸੰਕ੍ਰਮਣ ਕਿਥੋਂ ਮਿਲਿਆ। ਡ੍ਰੇਵਨ ਨੇ ਅਨੁਸ਼ਾਸਿਤ ਰਹਿਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਪਣੀ ਤੇ ਆਪਣੇ ਕਰੀਬੀਆਂ ਦੀ ਸਿਹਤ ਲਈ ਬਹੁਤ ਅਨੁਸ਼ਾਸਿਤ ਹੈ। ਮਾਰਚ ਤੋਂ ਹੀ ਲਾਕਡਾਊਨ ਦਾ ਪਾਲਣ ਕਰ ਰਹੇ ਹਨ। ਕੁਆਰੰਟਾਈਨ ‘ਚ ਰਹੇ ਆਈਸੋਲੇਟ ਹੋ ਗਏ ਬਿਲਕੁਲ ਕੰਮ ਨਹੀਂ ਕੀਤਾ।
ਲਗਪਗ ਸਾਢੇ ਗਿਆਰਾ ਮਿੰਟ ਲੰਬੇ ਵੀਡੀਓ ਦੇ ਅੰਤ ‘ਚ ਡ੍ਰੇਵਨ ਨੇ ਕਿਹਾ ਕਿ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ ਤੁਸੀਂ ਦੁਨੀਆ ਦੇ ਕਿਸ ਹਿੱਸੇ ‘ਚ ਹੋ। ਕਿਸ ਰਾਜਨੀਤਕ ਦਲ ਨਾਲ ਜੁੜੇ ਹੋ। ਮੈਨੂੰ ਜਿਸ ਗੱਲ ਨਾਲ ਫਰਕ ਪੈਂਦਾ ਹੈ ਉਹ ਇਹ ਹੈ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੇ ਨਹੀਂ ਚਾਹੁੰਦਾ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਨੂੰ ਕੋਵਿਡ-19 ਹੋਵੇ। ਵੈਕਸੀਨ ਲਈ ਡਾਕਟਰਜ਼ ਕਾਫੀ ਮਿਹਨਤ ਕਰ ਹਨ ਜੇਕਰ ਉਦੋਂ ਤਕ ਅਸੀਂ ਆਪਣਾ ਧਿਆਨ ਰੱਖਣਾ ਹੈ।

You May Also Like

Leave a Reply

Your email address will not be published. Required fields are marked *