IMF ਨੇ ਦਿੱਤੀ ਟਰੰਪ ਨੂੰ ਚਿਤਾਵਨੀ, ਕਿਹਾ ਨਵੀਂ ਨੀਤੀ ਨਾਲ ਅਮਰੀਕਾ ਨੂੰ ਹੀ ਹੋਵੇਗਾ ਨੁਕਸਾਨ

ਵਾਸ਼ਿੰਗਟਨ — ਅੰਤਰ-ਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਵੀ ਸਟੀਲ ਅਤੇ ਐਲੂਮੀਨੀਅਮ ‘ਤੇ ਬਰਾਮਦ ਟੈਕਸ ਲਾਉਣ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਦੇ ਨਾਲ ਹੀ ਅਮਰੀਕਾ ਨੂੰ ਵੀ ਇਸ ਦਾ ਨੁਕਸਾਨ ਹੋਵੇਗਾ। ਟਰੰਪ ਨੇ ਅਮਰੀਕਾ ‘ਚ ਸਟੀਲ ਦੀ ਬਰਾਮਦ ‘ਤੇ 10 ਫੀਸਦੀ ਟੈਕਸ ਲਾਉਣ ਦੀ ਯੋਜਨਾ ਬਣਾਈ ਹੈ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, ਆਈ. ਐੱਮ. ਐੱਫ. ਨੇ ਇਸ ਗੱਲ ਦੀ ਚਿਤਾਵਨੀ ਦਿੱਤੀ ਹੈ ਕਿ ਇਸ ਕਦਮ ਨਾਲ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਨੁਕਸਾਨ ਪਹੁੰਚੇਗਾ। ਅੰਤਰ-ਰਾਸ਼ਟਰੀ ਸੰਸਥਾ ਨੇ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਕਿ ਹੋਰ ਦੇਸ਼ ਵੀ ਟਰੰਪ ਦੀ ਇਸ ਨੀਤੀ ਦੀ ਨਕਲ ਕਰਨਗੇ ਅਤੇ ਇਸ ਗੱਲ ਦਾ ਦਾਅਵਾ ਕਰਨਗੇ ਕਿ ਰਾਸ਼ਟਰ ਦੀ ਸੁਰੱਖਿਆ ਲਈ ਸਖਤ ਵਪਾਰ ਪਾਬੰਦੀ ਦੀ ਜ਼ਰੂਰਤ ਹੈ।
ਇਕ ਰਿਪੋਰਟ ਮੁਤਾਬਕ, ਅਮਰੀਕਾ ਨੂੰ ਸਭ ਤੋਂ ਜ਼ਿਆਦਾ ਸਟੀਲ ਦਾ ਸਪਲਾਈਰ ਕੈਨੇਡਾ ਨੇ ਕਿਹਾ ਕਿ ਬਰਾਮਦ ਟੈਕਸ ਨਾਲ ਸਰਹੱਦ ਦੇ ਦੋਹਾਂ ਪਾਸੇ ਮੁਸ਼ਕਿਲਾਂ ਪੈਦਾ ਹੋਣਗੀਆਂ। ਕੈਨੇਡਾ ਵੀ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਇਸ ਮਾਮਲੇ ‘ਤੇ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਅਗਲੇ ਹਫਤੇ ਬਰਾਮਦ ਟੈਕਸ ਲਾਉਣ ਦੀ ਆਪਣੀ ਯੋਜਨਾ ਨੂੰ ਪਾਸ ਕਰ ਇਸ ਨੂੰ ਅਮਲ ‘ਚ ਲਿਆਉਂਦੇ ਹਨ ਤਾਂ ਉਹ ਵੀ ਇਸ ਦੀ ਪ੍ਰਤੀਕਿਰਿਆ ‘ਚ ਸਖਤ ਚੁੱਕਣਗੇ।
ਯੂਰਪੀਅਨ ਸੰਘ ਦੇ ਦੇਸ਼ ਵੀ ਅਮਰੀਕਾ ਤੋਂ 3.5 ਅਰਬ ਡਾਲਰ ਦੀ ਬਰਾਮਦ ‘ਤੇ 25 ਫੀਸਦੀ ਬਰਾਮਦ ਟੈਕਸ ਲਾਉਣ ‘ਤੇ ਵਿਚਾਰ ਕਰ ਰਹੇ ਹਨ। ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੇ ਜਨਰਲ ਸਕੱਤਰ ਰਾਬਟਰੇ ਅਜ਼ਵੀਡੋ ਨੇ ਕਿਹਾ, ‘ਵਪਾਰ ਨੂੰ ਲੈ ਕੇ ਤਣਾਤਣੀ ਕਿਸੇ ਦੇ ਹਿੱਤ ‘ਚ ਨਹੀਂ ਹੈ।’ ਪਰ ਟਰੰਪ ਨੇ ਆਪਣੇ ਟਵੀਟ ‘ਚ ਕਿਹਾ ਹੈ ਕਿ ‘ਵਪਾਰਕ ਜੰਗ ਲਾਭਕਾਰੀ ਹੈ।’

You May Also Like

Leave a Reply

Your email address will not be published. Required fields are marked *