Kangana ranaut ਨੇ ਨਥੂਰਾਮ ਗੋਡਸੇ ਨੂੰ ਲੈ ਕੇ ਕੀਤਾ ਇਹ ਟਵੀਟ, ਸੋਸ਼ਲ ਮੀਡੀਆ ’ਤੇ ਹੋ ਰਹੀ ਚਰਚਾ

ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸਮਾਜਿਕ ਤੇ ਰਾਜਨੀਤਕ ਮੁੱਦਿਆ ’ਤੇ ਬੇਬਾਕੀ ਤੇ ਆਪਣੀ ਰਾਏ ਦੇਣ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿਣ ਵਾਲੀਆਂ ਅਦਾਕਾਰਾਂ ’ਚੋਂ ਇਕ ਹੈ। ਕੰਗਨਾ ਰਣੌਤ ਇਸ ਰਾਹੀਂ ਫੈਨਜ਼ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਦੀ ਰਹਿੰਦੀ ਹੈ। ਇਕ ਵਾਰ ਫਿਰ ਤੋਂ ਕੰਗਨਾ ਰਣੌਤ ਆਪਣੀ ਇਕ ਖਾਸ ਸੋਸ਼ਲ ਮੀਡੀਆ ਪੋਸਟ ਦੀ ਵਜ੍ਹਾ ਕਾਰਨ ਚਰਚਾ ਹੈ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸ਼ਹੀਦ ਦਿਵਸ ਦੇ ਮੌਕੇ ’ਤੇ ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਟਵੀਟ ਅਕਾਊਂਟ ’ਤੇ ਨਥੂਰਾਮ ਗੋਡਸੇ ਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਦਾ ਹੁਣ ਉਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੰਗਨਾ ਰਣੌਤ ਨੇ ਸ਼ਹੀਦ ਦਿਵਸ ’ਤੇ ਨਥੂਰਾਮ ਗੋਡਸੇ ਦੀ ਫੋਟੋ ਸਾਂਝੀ ਕੀਤੀ ਹੈ। ਇਸ ਟਵੀਟ ਨਾਲ ਅਦਾਕਾਰਾ ਨੇ ਉਨ੍ਹਾਂ ਲਈ ਖਾਸ ਟਵੀਟ ਵੀ ਲਿਖਿਆ ਹੈ।

ਕੰਗਨਾ ਨੇ ਆਪਣੇ ਟਵੀਟ ’ਚ ਲਿਖਿਆ ‘ਹਰ ਕਹਾਣੀ ਦੇ 3 ਪਹਿਲੂ ਹੁੰਦੇ ਹਨ ਇਕ ਤੁਹਾਡਾ, ਇਕ ਮੇਰਾ ਤੇ ਇਕ ਸੱਚ… ਚੰਗੀ ਕਹਾਣੀ ਕਹਿਣ ਵਾਲਾ ਨਾ ਤਾਂ ਬੰਨਿ੍ਹਆ ਹੁੰਦਾ ਹੈ ਤੇ ਨਾ ਹੀ ਕੁਝ ਲੁਕਾਉਂਦਾ ਹੈ….ਤੇ ਇਸ ਲਈ ਸਾਡੀ ਕਿਤਾਬ ਬੇਕਾਰ ਹੈ…ਪੂਰੀ ਤਰ੍ਹਾਂ ਦਿਖਾਵਾ ਕਰਨ ਵਾਲੀ।’ ਆਪਣੇ ਇਸ ਟਵੀਟ ਨਾਲ ਹੀ ਕੰਗਨਾ ਰਣੌਤ ਨੇ #NathuramGodse ਦੀ ਵੀ ਵਰਤੋਂ ਕੀਤੀ ਹੈ।

You May Also Like

Leave a Reply

Your email address will not be published. Required fields are marked *