Navjot Sidhu ‘ਤੇ ਬੀਜੇਪੀ ਦਾ ਪਲਟਵਾਰ, ਸੰਬਿਤ ਬੋਲੇ-ਮੋਦੀ ਜੀ ਕਾਲੇ ਹਨ ਤਾਂ ਕੀ ਹੋਇਆ, ਦਿਲਵਾਲੇ ਹਨ

ਇੰਦੌਰ : ਆਪਣੇ ਬਿਆਨਾਂ ਨਾਲ ਵਿਵਾਦ ਖੜ੍ਹਾ ਕਰਨ ਵਾਲੇ ਸਾਬਕਾ ਕ੍ਰਿਕਟਰ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੜ ਆਪਣੇ ਇਕ ਬਿਆਨ ਨਾਲ ਪਾਰਟੀ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇੰਦੋਰ ਤੋਂ ਕਾਂਗਰਸ ਉਮੀਦਵਾਰ ਪੰਕਜ ਸੰਘਵੀ ਦੇ ਪ੍ਰਚਾਰ ਲਈ ਪਹੁੰਚੇ ਸਿੱਧੂ ਨੇ ਭਾਜਪਾ ਤੇ ਪੀਐੱਮ ਮੋਦੀ ‘ਤੇ ਨਸਲੀ ਟਿੱਪਣੀ ਕੀਤੀ। ਆਪਣੀ ਰੈਲੀ ‘ਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ, ‘ਕਾਂਗਰਸ ਨੇ ਦੇਸ਼ ਨੂੰ ਆਜ਼ਾਦੀ ਦਿਵਾਈ, ਇਹ ਮੌਲਾਨਾ ਆਜ਼ਾਦ ਤੇ ਮਹਾਤਮਾ ਗਾਂਧੀ ਦੀ ਪਾਰਟੀ ਹੈ। ਉਨ੍ਹਾਂ ਗੋਰਿਆਂ ਤੋਂ ਆਜ਼ਾਦੀ ਦਿਵਾਈ ਸੀ। ਤੁਸੀਂ ਇੰਦੋਰ ਵਾਲੇ ਕਾਲੇ ਅੰਗਰੇਜ਼ਾਂ ਤੋਂ ਦੇਸ਼ ਨੂੰ ਛੁਟਕਾਰਾ ਦਿਵਾਓਗੇ।’

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਰਾਫੇਲ ਮਾਮਲੇ ‘ਚ ਵਿਵਾਦਤ ਟਿਪੱਣੀ ਕਰਨ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭਿਜਵਾਇਆ ਸੀ। ਇਸ ਤੋਂ ਬਾਅਦ ਵੀ ਸਿੱਧੂ ਦੇ ਬਿਆਨ ਰੁਕਣ ਦਾ ਨਾਂ ਨਹੀਂ ਲੈ ਰਹੇ। ਅਜਿਹੇ ‘ਚ ਨਵਜੋਤ ਸਿੰਘ ਸਿੱਧੂ ਦੇ ਤਾਜ਼ਾ ਬਿਆਨ ਵੀ ਇਸ ਵਿਵਾਦ ਨੂੰ ਹੋਰ ਵਧਾਉਣਗੇ।

 

You May Also Like

Leave a Reply

Your email address will not be published. Required fields are marked *