NCB ਦਫ਼ਤਰ ਤੋਂ ਨਿਕਲੀ ਰੀਆ, ਕਿਹਾ; ਜੇ ਪਿਆਰ ਕਰਨਾ ਅਪਰਾਧ ਹੈ ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਹੈ

ਜੇਐੱਨਐੱਨ, ਮੁੰਬਈ : ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਡਰੱਗਜ਼ ਐਂਗਲ ਨੂੰ ਲੈ ਕੇ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਟੀਮ ਰੀਆ ਚੱਕਰਵਰਤੀ ਨਾਲ ਪੁੱਛਗਿੱਛ ਖ਼ਤਮ ਹੋ ਗਈ। ਐੱਨਸੀਬੀ ਦੇ ਉਪ ਨਿਦੇਸ਼ਕ ਅਮਿਤ ਫੱਕੜ ਘਵਾਟੇ ਨੇ ਕਿਹਾ ਕਿ ਰੀਆ ਨਾਲ ਸਿਰਫ਼ ਸਵਾਲ-ਜਵਾਬ ਹੋਵੇਗਾ। ਜਾਂਚ ਏਜੰਸੀ ਦੀ ਟੀਮ ਨੇ ਅੱਜ ਸਵੇਰੇ ਰੀਆ ਦੇ ਘਰ ਪਹੁੰਚ ਕੇ ਸੰਮਨ ਜਾਰੀ ਕੀਤਾ ਸੀ। ਇਸ ਦੌਰਾਨ ਮੁੰਬਈ ਪੁਲਿਸ ਵੀ ਉਥੇ ਮੌਜੂਦ ਰਹੀ। ਸੁਸ਼ਾਂਤ ਦੀ ਭੈਣ ਮੀਤੂ ਸਿੰਘ ਡੀਆਰਡੀਓ ‘ਚ ਪੁੱਛਗਿੱਛ ਤੋਂ ਬਾਅਦ ਗੈਸਟ ਹਾਊਸ ਤੋਂ ਬਾਹਰ ਨਿਕਲ ਗਈ ਹੈ। ਰੀਆ ਤੋਂ ਸਿਰਫ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕਿਹਾ ਕਿ ਰੀਆ ਚੱਕਰਵਰਤੀ ਗ੍ਰਿਫ਼ਤਾਰੀ ਲਈ ਤਿਆਰ ਹੈ। ਜੇਕਰ ਕਿਸੇ ਨਾਲ ਪਿਆਰ ਕਰਨਾ ਅਪਰਾਧ ਹੈ ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਰੀਆ ਨੇ ਅਗਾਓਂ ਜ਼ਮਾਨਤ ਲਈ ਕਿਸੇ ਵੀ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਇਆ ਹੈ।

ਐੱਨਸੀਬੀ ਨੇ ਮਾਮਲੇ ‘ਚ ਸ਼ਨੀਵਾਰ ਨੂੰ ਸੁਸ਼ਾਂਤ ਦੇ ਨਿੱਜੀ ਕਰਮਚਾਰੀ ਦੀਪੇਸ਼ ਸਾਵੰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਅੱਜ ਅਬਦੁਲ ਬਾਸੀਤ ਪਰਿਹਾਰ ਨਾਲ ਕੋਰਟ ‘ਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਦੀ ਮੈਡੀਕਲ ਜਾਂਚ ਹੋਈ। ਮਾਮਲੇ ‘ਚ ਹੁਣ ਤਕ ਕੁੱਲ ਸੱਤ ਲੋਕ ਗ੍ਰਿਫ਼ਤਾਰ ਹੋ ਚੁੱਕੇ ਹਨ। ਐੱਨਸੀਬੀ ਨੇ ਕਿਹਾ ਕਿ ਸਾਵੰਤ ਨੂੰ ਸ਼ਨੀਵਾਰ ਦੀ ਰਾਤ ਕਰੀਬ 8 ਵਜੇ Narcotic Drugs and Psychotropic Substances (ਐੱਨਡੀਪੀਐੱਸ) ਅਧਿਨਿਯਮ ਦੀਆਂ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦਾ ਬਿਆਨ ਕਾਫ਼ੀ ਸਬੂਤਾਂ ਦੇ ਆਧਾਰ ‘ਤੇ ਐੱਨਡੀਐੱਸ ਅਧਿਨਿਯਮ ਦੀ ਧਾਰਾ 67 ਦੇ ਤਹਿਤ ਦਰਜ ਕੀਤਾ ਗਿਆ ਹੈ।

You May Also Like

Leave a Reply

Your email address will not be published. Required fields are marked *