OH! ਇਸ ਕਾਰਨ ਨਹੀਂ ਕਰਵਾਉਣਾ ਚਾਹੁੰਦੇ ਸਲਮਾਨ ਖ਼ਾਨ ਵਿਆਹ

ਮੁੰਬਈ : 53 ਦੀ ਉਮਰ ‘ਚ ਵੀ ਸਲਮਾਨ ਖ਼ਾਨ ਇੰਡਸਟਰੀ ਦੇ ਮੋਸਟ ਅਲਿਜੀਬਲ ਬੈਚਲਰ ਹਨ। ਸਲਮਾਨ ਦਾ ਵਿਆਹ ਨੈਸ਼ਨਲ ਮੁੱਦਾ ਬਣਿਆ ਹੋਇਆ ਹੈ, ਹਰ ਕੋਈ ਬਸ ਇਹੀ ਜਾਣਨਾ ਚਾਹੁੰਦਾ ਹੈ ਕਿ ਆਖਿਰ ਸਲਮਾਨ ਖ਼ਾਨ ਵਿਆਹ ਕਦੋਂ ਤੇ ਕਿਸ ਨਾਲ ਕਰਨਗੇ। ਖ਼ਬਰ ਹੈ ਕਿ ਸਲਮਾਨ ਖ਼ਾਨ ਸਰੋਗੇਸੀ ਜ਼ਰੀਏ ਪਿਤਾ ਬਣਨ ਦੀ ਤਿਆਰੀ ‘ਚ ਹੈ। ਇਹ ਸੁਣ ਕੇ ਸਲਮਾਨ ਖ਼ਾਨ ਦੇ ਫੈਨਜ਼ ਬਹੁਤ ਉਤਸ਼ਾਹਤ ਹਨ। ਪਰ ਇਹ ਖ਼ਬਰ ਸੱਚ ਹੈ ਤਾਂ ਕੀ ਇਹ ਮੰਨਿਆ ਜਾਵੇ ਕਿ ਸਰੋਗੇਸੀ ਜ਼ਰੀਏ ਪਿਤਾ ਬਣਨ ਦੀ ਚਾਹ ਰੱਖਣ ਵਾਲੇ ਸਲਮਾਨ ਖ਼ਾਨ ਹੁਣ ਵਿਆਹ ਨਹੀਂ ਕਰਾਉਣਗੇ।

ਸਲਮਾਨ ਖ਼ਾਨ ਕਈ ਵਾਰ ਆਪਣੇ ਬਿਆਨਾਂ ਜ਼ਰੀਏ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੇ, ਪਰ ਬੱਚੇ ਉਨ੍ਹਾਂ ਨੂੰ ਬਹੁਤ ਪਸੰਦ ਹਨ। ਦੱਸ ਦੇਈਏ ਕਿ ਇਕ ਇੰਟਰਵਿਊ ‘ਚ ਸਲਮਾਨ ਨੇ ਕਿਹਾ ਸੀ ਕਿ ਉਹ ਚੰਗੇ ਬੇਟੇ ਹਨ ਤੇ ਚੰਗੇ ਪਿਤਾ ਵੀ ਬਣ ਸਕਦੇ ਹਨ, ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਸ਼ਾਇਦ ਉਹ ਇਕ ਚੰਗੇ ਪਤੀ ਨਹੀਂ ਬਣ ਸਕਣਗੇ। ਉੱਥੇ ਸਲਮਾਨ ਖ਼ਾਨ ਆਪਣੇ ਭਰਾ ਅਰਬਾਜ਼ ਖ਼ਾਨ ਤੇ ਮਲਾਇਕਾ ਦੇ ਤਲਾਕ ਨੂੰ ਆਪਣੇ ਲਈ ਵੱਡਾ ਸਬਕ ਮੰਨਦੇ ਹਨ। ਇਕ ਚੈਟ ਸ਼ੋਅ ‘ਚ ਉਨ੍ਹਾਂ ਕਿਹਾ ਸੀ ਕਿ ਜੇ ਵਿਆਹ ਕਰਨ ਤੋਂ ਬਾਅਦ ਅਜਿਹਾ ਹੁੰਦਾ ਹੈ ਤਾਂ ਮੈਂ ਬੈਚਲਰ ਖੁਸ਼ ਹਾਂ।

ਦੱਸ ਦੇਈਏ ਕਿ ਸਲਮਾਨ ਖ਼ਾਨ ਦਾ ਨਾਂ ਇਡੰਸਟਰੀ ਦੀਆਂ ਕਈ ਅਦਾਕਾਰਾਂ ਨਾਲ ਜੁੜਿਆ ਪਰ ਕਿਸੇ ਨਾਲ ਵੀ ਉਨ੍ਹਾਂ ਦਾ ਅਫੇਅਰ ਵਿਆਹ ਤਕ ਨਹੀਂ ਪਹੁੰਚ ਸਕਿਆ। ਸਲਮਾਨ ਖ਼ਾਨ ਨੇ ਇਕ ਇੰਟਰਵਿਊ ‘ਚ ਇਹ ਵੀ ਕਿਹਾ ਸੀ ਕਿ ਜਦੋਂ ਮੇਰੇ ਤੋਂ ਸਾਰੇ ਕੋਰਟ ਕੇਸ ਖ਼ਤਮ ਹੋ ਜਾਣਗੇ, ਉਦੋਂ ਵਿਆਹ ਬਾਰੇ ਸੋਚਾਂਗਾ।’ ਇਨ੍ਹੀਂ ਦਿਨੀਂ ਬਾਲੀਵੁੱਡ ‘ਚ ਸਿੰਗਲ ਪੈਰੇਂਟਿੰਗ ਦਾ ਕੰਸੈਪਟ ਖ਼ੂਬ ਟਰੈਂਡ ‘ਚ ਹੈ। ਆਮਿਰ ਖ਼ਾਨ, ਸ਼ਾਹਰੁਖ ਖ਼ਾਨ, ਤੁਸ਼ਾਰ ਕਪੂਰ, ਏਕਤਾ ਕਪੂਰ ਤੇ ਕਰਨ ਜੌਹਰ ਸਰੋਗੇਸੀ ਜ਼ਰੀਏ ਹੀ ਪੈਰੇਂਟਸ ਬਣੇ ਹਨ।

You May Also Like

Leave a Reply

Your email address will not be published. Required fields are marked *