Teacher’s Day 2020 : ਕੰਗਨਾ ਰਣੌਤ ਤੋਂ ਲੈ ਕੇ ਅਜੇ ਦੇਵਗਨ ਤਕ ਨੇ ਇਸ ਤਰ੍ਹਾਂ ਯਾਦ ਕੀਤਾ ਆਪਣੇ ‘ਅਧਿਆਪਕਾਂ’ ਨੂੰ

ਜੇਐੱਨਐੱਨ, ਨਵੀਂ ਦਿੱਲੀ : ਕਿਸੇ ਵੀ ਇਨਸਾਨ ਲਈ ਉਸ ਦੇ ਜੀਵਨ ‘ਚ ਗੁਰੂ ਦਾ ਇਕ ਵਿਸ਼ੇਸ਼ ਸਥਾਨ ਹੁੰਦਾ ਹੈ। ਗੁਰੂ ਤੋਂ ਬਿਨਾਂ ਜੀਵਨ ‘ਚ ਗਿਆਨ ਦੀ ਪ੍ਰਾਪਤੀ ਨਾਮੁਮਕੀਨ ਹੈ। ਜ਼ਰੂਰੀ ਨਹੀਂ ਗੁਰੂ ਉਹ ਹੀ ਹੈ ਜੋ ਤੁਹਾਨੂੰ ਸਕੂਲ ‘ਚ ਪੜ੍ਹਾਏ। ਬਲਕਿ ਉਹ ਹਰ ਇਨਸਾਨ ਜੋ ਤੁਹਾਨੂੰ ਜੀਵਨ ‘ਚ ਕੁਝ ਗਿਆਨ ਦੇਵੇ ਤੁਹਾਡਾ ਮਾਰਗਦਰਸ਼ਨ ਕਰੇ ਉਹ ਵੀ ਤੁਹਾਡੇ ਲਈ ਗੁਰੂ ਬਰਾਬਰ ਹੁੰਦਾ ਹੈ। ਮਾਂ-ਪਿਉ ਵੀ ਹਰ ਬੱਚੇ ਦੇ ਗੁਰੂ ਹੁੰਦੇ ਹਨ। ਅੱਜ ਅਧਿਆਪਕ ਦਿਵਸ ਦੇ ਇਸ ਖ਼ਾਸ ਦਿਨ ‘ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣੇ ਗੁਰੂਆਂ ਨੂੰ ਯਾਦ ਕਰਕੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਅਧਿਆਪਕ ਦਿਵਸ 2020 ਦੇ ਖ਼ਾਸ ਮੌਕੇ ‘ਤੇ ਬਿਪਾਸ਼ਾ ਬਸੂ ਤੋਂ ਲੈ ਕੇ ਅਜੇ ਦੇਵਗਨ ਤੇ ਕੰਗਨਾ ਰਣੌਤ ਤਕ ਨੇ ਵਧਾਈ ਦਿੱਤੀ ਹੈ। ਬਿਪਾਸ਼ਾ ਬਸੂ ਨੇ ਅਧਿਆਪਕ ਦਿਵਸ ‘ਤੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਗੁਰੂਆਂ ਤੇ ਫੈਨਜ਼ ਨੂੰ ਵਿਸ਼ ਕੀਤੀ ਹੈ। ਉਨ੍ਹਾਂ ਨੇ ਲਿਖਿਆ, ‘ਹੈਪੀ ਟੀਚਰਸ ਡੇ’

ਐਕਟ੍ਰੈੱਸ ਸ਼ਿਲਪਾ ਸ਼ੈਟੀ ਨੇ ਇਕ ਲੰੰਬੀ ਚੌੜੀ ਪੋਸਟ ਨਾਲ ਅਧਿਆਪਕ ਦਿਵਸ ‘ਤੇ ਵਿਸ਼ ਕੀਤੀ ਹੈ। ਉਨ੍ਹਾਂ ਨੇ ਲਿਖਿਆ, ‘ਤੁਸੀਂ ਉਸ ਇਨਸਾਨ ਦਾ ਧੰਨਵਾਦ ਕਿਵੇਂ ਕਰ ਸਕੋਗੇ ਜਿਸ ਨੇ ਤੁਹਾਨੂੰ ਆਕਾਰ ਦਿੱਤਾ ਹੈ? ਸਾਡੇ ਜੀਵਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਸ਼ਿਲਪਾ ਨੇ ਆਪਣੀ ਟੀਚਰ ਰਾਧਾ ਮਿਸ ਦੇ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਕਈ ਸਾਰੀਆਂ ਗੱਲਾਂ ਪੋਸਟ ‘ਚ ਲਿਖੀਆਂ ਹਨ। ਅਜੇ ਦੇਵਗਨ ਨੇ ਅਧਿਆਪਕ ਦਿਵਸ ‘ਤੇ ਕੈਮਰੇ ਦੇ ਨਾਲ ਆਪਣੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ਅਧਿਆਪਕ ਦਿਵਸ ‘ਤੇ ਮੈਂ ਕੈਮਰੇ ਨੂੰ ਸਲਾਮ ਕਰਦਾ ਹਾਂ।

You May Also Like

Leave a Reply

Your email address will not be published. Required fields are marked *