Vladimir Putin: ਵਲਾਦੀਮੀਰ ਪੁਤਿਨ ਗੰਭੀਰ ਬਿਮਾਰੀ ਦੇ ਸ਼ਿਕਾਰ, ਛੱਡਣਾ ਪਏਗਾ ਰਾਸ਼ਟਰਪਤੀ ਦਾ ਅਹੁਦਾ

ਨਵੀਂ ਦਿੱਲੀਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਅਗਲੇ ਸਾਲ ਜਨਵਰੀ ਚ ਆਪਣੀ ਕੁਰਸੀ ਛੱਡਣ ਦੀ ਯੋਜਨਾ ਬਣਾ ਰਹੇ ਹਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਪਾਰਕਿਨਸੰਸ ਰੋਗ ਤੋਂ ਪੀੜਤ ਹਨ। ਇਸ ਕਾਰਨ ਉਹ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਉਨ੍ਹਾਂ ਦੀ ਪ੍ਰੇਮਿਕਾ ਜਿਮਨਾਸਟ ਅਲੇਨਾ ਕਾਬਾਈਵਾ ਤੇ ਉਸ ਦੀਆਂ ਦੋ ਬੇਟੀਆਂ ਨੇ ਪੁਤਿਨ ਨੂੰ ਅਸਤੀਫਾ ਦੇਣ ਦੀ ਅਪੀਲ ਕੀਤੀ ਹੈ।

ਤਾਜ਼ਾ ਤਸਵੀਰਾਂ ਤੋਂ ਬਾਅਦ ਪੁਤਿਨ ਦੀ ਬਿਮਾਰੀ ਦੀ ਅਟਕਲਾਂ ਤੇਜ਼ ਹੋ ਗਈਆਂ ਹਨ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਵਿੱਚ ਮਾਸਕੋ ਦੇ ਰਾਜਨੀਤਕ ਵਿਗਿਆਨੀ ਵਲੇਰੀ ਸੋਲੋਵੀ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਹੈ। ਰਾਜਨੀਤਕ ਵਿਗਿਆਨੀ ਨੇ ਦਾਅਵਾ ਕੀਤਾ ਕਿ ਪੁਤਿਨ ਪਾਰਕਿਨਸੰਸ ਦਾ ਸ਼ਿਕਾਰ ਹੋ ਸਕਦੇ ਹਨ। ਜਿਵੇਂਕਿ ਹਾਲ ਹੀ ਚ ਇਸ ਬਿਮਾਰੀ ਦੇ ਲੱਛਣ ਉਨ੍ਹਾਂ ਵਿੱਚ ਵੇਖੇ ਗਏ ਸੀ।

ਅਹਿਮ ਗੱਲ ਇਹ ਹੈ ਕਿ ਪੁਤਿਨ ਦੇ ਅਸਤੀਫੇ ਦੀ ਕਿਆਸ ਉਸ ਸਮੇਂ ਤੇਜ਼ ਹੋ ਰਹੀ ਹੈ ਜਦੋਂ ਰੂਸ ਦੇ ਸੰਸਦ ਮੈਂਬਰ ਇੱਕ ਬਿੱਲ ਪੇਸ਼ ਕਰਨ ਬਾਰੇ ਵਿਚਾਰ ਕਰ ਰਹੇ ਹਨ ਜਿਸ ਤਹਿਤ ਉਨ੍ਹਾਂ ਨੂੰ ਅਪਰਾਧਿਕ ਕਾਰਵਾਈ ਤੋਂ ਉਮਰ ਭਰ ਛੂਟ ਮਿਲੇਗੀ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਸੋਲੋਵੀ ਨੇ ਕਿਹਾ ਕਿ ਪੁਤਿਨ ਜਲਦੀ ਹੀ ਇੱਕ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨਗੇ। ਇਹ ਵਿਅਕਤੀ ਹੀ ਕੁਝ ਸਮੇਂ ਬਾਅਦ ਉਨ੍ਹਾਂ ਦਾ ਉਤਰਾਧਿਕਾਰੀ ਬਣੇਗਾ।

You May Also Like

Leave a Reply

Your email address will not be published. Required fields are marked *